12“ਮੈਂ ਤੁਹਾਨੂੰ ਸਭ ਤੋਂ ਉੱਤਮ ਜ਼ੈਤੂਨ ਦਾ ਤੇਲ ਅਤੇ ਸਭ ਤੋਂ ਵਧੀਆ ਨਵੀਂ ਦਾਖ਼ਰਸ ਅਤੇ ਅਨਾਜ ਦਿੰਦਾ ਹਾਂ ਜੋ ਉਹ ਆਪਣੀ ਫ਼ਸਲ ਦੇ ਪਹਿਲੇ ਫਲ ਵਜੋਂ ਯਾਹਵੇਹ ਨੂੰ ਦਿੰਦੇ ਹਨ।
13ਧਰਤੀ ਦੇ ਸਾਰੇ ਪਹਿਲੇ ਫਲ ਜੋ ਉਹ ਯਾਹਵੇਹ ਲਈ ਲਿਆਉਂਦੇ ਹਨ, ਉਹ ਤੇਰੇ ਹੋਣਗੇ। ਤੇਰੇ ਘਰ ਦਾ ਹਰ ਕੋਈ ਇਨਸਾਨ ਜੋ ਪਵਿੱਤਰ ਹੈ, ਇਸ ਨੂੰ ਖਾ ਸਕਦਾ ਹੈ।
14“ਇਸਰਾਏਲ ਵਿੱਚ ਹਰ ਚੀਜ਼ ਜੋ ਯਾਹਵੇਹ ਨੂੰ ਸੌਂਪੀ ਹੈ ਉਹ ਤੇਰੀ ਹੈ।
15ਹਰ ਜੀਵਤ ਪ੍ਰਾਣੀ ਦਾ ਜੇਠਾ ਪੁੱਤਰ, ਭਾਵੇਂ ਮਨੁੱਖ ਦਾ ਹੋਵੇ ਜਾਂ ਜਾਨਵਰ ਦਾ, ਜੋ ਉਹ ਯਾਹਵੇਹ ਲਈ ਭੇਟ ਵਜੋਂ ਲਿਆਉਂਦੇ ਹਨ, ਤੇਰਾ ਹੋਵੇਗਾ। ਫਿਰ ਵੀ ਤੁਸੀਂ ਮਨੁੱਖ ਦੇ ਜੇਠੇ ਨੂੰ ਕੀਮਤ ਦੇ ਕੇ ਛੱਡ ਦਿਓਗੇ, ਇਸੇ ਤਰ੍ਹਾਂ ਤੁਸੀਂ ਅਪਵਿੱਤਰ ਘੋਸ਼ਿਤ ਜਾਨਵਰਾਂ ਦੇ ਜੇਠੇ ਨੂੰ ਛੱਡ ਦਿਓਗੇ।
16ਜਦੋਂ ਉਹ ਇੱਕ ਮਹੀਨੇ ਦੇ ਹੋ ਜਾਣ, ਤਾਂ ਤੁਸੀਂ ਉਹਨਾਂ ਨੂੰ ਛੁਡਾਉਣ ਦੀ ਕੀਮਤ ਉੱਤੇ ਚਾਂਦੀ ਦੇ ਪੰਜ ਸ਼ੈਕੇਲ ਜੋ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਹੋਣ, ਜਿਸ ਦਾ ਵਜ਼ਨ ਵੀਹ ਗੇਰਾਹ ਹੈ।