10ਇਸ ਨੂੰ ਅੱਤ ਪਵਿੱਤਰ ਸਮਝ ਕੇ ਖਾਓ ਸਗੋਂ ਹਰ ਮਰਦ ਇਸਨੂੰ ਖਾਵੇ, ਤੁਹਾਨੂੰ ਇਸ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ।
11“ਇਹ ਵੀ ਤੇਰੇ ਲਈ ਹੈ ਕਿ ਇਸਰਾਏਲੀਆਂ ਦੀਆਂ ਸਾਰੀਆਂ ਹਿਲਾਉਣ ਦੀਆਂ ਭੇਟਾਂ ਵਿੱਚੋਂ ਜੋ ਕੁਝ ਵੀ ਵੱਖਰਾ ਰੱਖਿਆ ਗਿਆ ਹੈ। ਮੈਂ ਇਹ ਤੈਨੂੰ ਅਤੇ ਤੇਰੇ ਪੁੱਤਰਾਂ ਅਤੇ ਧੀਆਂ ਨੂੰ ਸਦਾ ਦੇ ਹੱਕ ਲਈ ਦਿੱਤੀਆਂ ਹਨ। ਤੇਰੇ ਘਰ ਦਾ ਹਰ ਕੋਈ ਜੋ ਪਵਿੱਤਰ ਹੈ, ਇਸ ਨੂੰ ਖਾ ਸਕਦਾ ਹੈ।
12“ਮੈਂ ਤੁਹਾਨੂੰ ਸਭ ਤੋਂ ਉੱਤਮ ਜ਼ੈਤੂਨ ਦਾ ਤੇਲ ਅਤੇ ਸਭ ਤੋਂ ਵਧੀਆ ਨਵੀਂ ਦਾਖ਼ਰਸ ਅਤੇ ਅਨਾਜ ਦਿੰਦਾ ਹਾਂ ਜੋ ਉਹ ਆਪਣੀ ਫ਼ਸਲ ਦੇ ਪਹਿਲੇ ਫਲ ਵਜੋਂ ਯਾਹਵੇਹ ਨੂੰ ਦਿੰਦੇ ਹਨ।
13ਧਰਤੀ ਦੇ ਸਾਰੇ ਪਹਿਲੇ ਫਲ ਜੋ ਉਹ ਯਾਹਵੇਹ ਲਈ ਲਿਆਉਂਦੇ ਹਨ, ਉਹ ਤੇਰੇ ਹੋਣਗੇ। ਤੇਰੇ ਘਰ ਦਾ ਹਰ ਕੋਈ ਇਨਸਾਨ ਜੋ ਪਵਿੱਤਰ ਹੈ, ਇਸ ਨੂੰ ਖਾ ਸਕਦਾ ਹੈ।
14“ਇਸਰਾਏਲ ਵਿੱਚ ਹਰ ਚੀਜ਼ ਜੋ ਯਾਹਵੇਹ ਨੂੰ ਸੌਂਪੀ ਹੈ ਉਹ ਤੇਰੀ ਹੈ।