15ਅਤੇ ਹਰੇਕ ਖੁੱਲ੍ਹੇ ਡੱਬੇ ਵਿੱਚ ਜਿਸ ਉੱਤੇ ਢੱਕਣ ਨਾ ਹੋਵੇ। ਇਹ ਅਸ਼ੁੱਧ ਹੋ ਜਾਵੇਗਾ।
16“ਅਗਰ ਕੋਈ ਵਿਅਕਤੀ ਕਿਸੇ ਤਲਵਾਰ ਨਾਲ ਮਾਰਿਆ ਗਿਆ ਜਾਂ ਕੁਦਰਤੀ ਮੌਤ ਮਰ ਜਾਵੇ ਅਤੇ ਜੇ ਕੋਈ ਉਸ ਮਰੇ ਵਿਅਕਤੀ ਨੂੰ ਛੂਹਦਾਂ ਹੈ, ਜਾਂ ਕੋਈ ਵਿਅਕਤੀ ਜੋ ਮਨੁੱਖੀ ਹੱਡੀ ਜਾਂ ਕਬਰ ਨੂੰ ਛੂਹਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ।
17“ਅਤੇ ਉਸ ਅਸ਼ੁੱਧ ਮਨੁੱਖ ਲਈ ਪਾਪ ਦੀ ਭੇਟ ਦੀ ਸੁਆਹ ਨੂੰ ਲੈ ਕੇ ਇੱਕ ਭਾਡੇਂ ਵਿੱਚ ਪਾ ਕੇ ਉਸ ਉੱਤੇ ਵਗਦਾ ਪਾਣੀ ਪਾਇਆ ਜਾਵੇ।
18ਤਦ ਇੱਕ ਮਨੁੱਖ ਜਿਹੜਾ ਸ਼ੁੱਧ ਹੋਵੇ, ਜੂਫਾ ਲੈ ਕੇ ਉਸ ਨੂੰ ਪਾਣੀ ਵਿੱਚ ਡੁਬੋਵੇ ਅਤੇ ਤੰਬੂ ਅਤੇ ਸਾਰੇ ਸਮਾਨ ਅਤੇ ਉੱਥੇ ਮੌਜੂਦ ਲੋਕਾਂ ਉੱਤੇ ਛਿੜਕ ਦੇਵੇ। ਉਸ ਵਿਅਕਤੀ ਉੱਤੇ ਛਿੜਕੇ ਜਿਸ ਨੇ ਮਨੁੱਖੀ ਹੱਡੀ ਜਾਂ ਕਬਰ ਨੂੰ ਛੂਹਿਆ ਹੋਵੇ, ਜਾਂ ਜਿਸ ਕਿਸੇ ਨੂੰ ਮਰੇ ਹੋਵੇ ਨੂੰ ਜਾਂ ਕੁਦਰਤੀ ਮੌਤ ਨਾਲ ਮਰੇ ਹੋਵੇ ਨੂੰ ਛੂਹਿਆ ਹੋਵੇ।
19ਜਿਹੜਾ ਸ਼ੁੱਧ ਹੈ, ਉਹ ਤੀਜੇ ਅਤੇ ਸੱਤਵੇਂ ਦਿਨ ਅਸ਼ੁੱਧ ਲੋਕਾਂ ਉੱਤੇ ਛਿੜਕੇਗਾ ਅਤੇ ਸੱਤਵੇਂ ਦਿਨ ਉਹਨਾਂ ਨੂੰ ਸ਼ੁੱਧ ਕਰੇ। ਜਿਹੜੇ ਲੋਕ ਸ਼ੁੱਧ ਕੀਤੇ ਜਾ ਰਹੇ ਹਨ, ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ, ਅਤੇ ਉਸੇ ਸ਼ਾਮ ਉਹ ਸ਼ੁੱਧ ਹੋ ਜਾਣਗੇ।