ਗਿਣਤੀ 19

ਅਤੇ ਹਰੇਕ ਖੁੱਲ੍ਹੇ ਡੱਬੇ ਵਿੱਚ ਜਿਸ ਉੱਤੇ ਢੱਕਣ ਨਾ ਹੋਵੇ। ਇਹ ਅਸ਼ੁੱਧ ਹੋ ਜਾਵੇਗਾ।

Numbers 19:15 (UKJV) And every open vessel, which has no covering bound upon it, is unclean.

13ਜੇਕਰ ਉਹ ਮਨੁੱਖ ਦੀ ਲਾਸ਼ ਨੂੰ ਛੂਹਣ ਤੋਂ ਬਾਅਦ ਆਪਣੇ ਆਪ ਨੂੰ ਸ਼ੁੱਧ ਕਰਨ ਵਿੱਚ ਅਸਫ਼ਲ ਰਹਿੰਦਾ ਹੈ, ਤਾਂ ਉਹ ਯਾਹਵੇਹ ਦੇ ਡੇਰੇ ਨੂੰ ਅਸ਼ੁੱਧ ਕਰਦਾ ਹੈ। ਉਹਨਾਂ ਨੂੰ ਇਸਰਾਏਲ ਤੋਂ ਵੱਖ ਕਰ ਦੇਣਾ ਚਾਹੀਦਾ ਹੈ ਕਿਉਂਕਿ ਸ਼ੁੱਧ ਕਰਨ ਦਾ ਪਾਣੀ ਉਹਨਾਂ ਉੱਤੇ ਨਹੀਂ ਛਿੜਕਿਆ ਗਿਆ, ਉਹ ਅਸ਼ੁੱਧ ਹਨ ਉਹਨਾਂ ਦੀ ਅਸ਼ੁੱਧਤਾ ਉਹਨਾਂ ਉੱਤੇ ਰਹਿੰਦੀ ਹੈ।

14“ਇਹ ਬਿਵਸਥਾ ਹੈ ਜੋ ਤੰਬੂ ਵਿੱਚ ਕਿਸੇ ਵਿਅਕਤੀ ਦੀ ਮੌਤ ਹੋਣ ਉੱਤੇ ਲਾਗੂ ਹੁੰਦੀ ਹੈ ਜੋ ਕੋਈ ਵੀ ਤੰਬੂ ਵਿੱਚ ਦਾਖਲ ਹੁੰਦਾ ਹੈ ਅਤੇ ਜੋ ਕੋਈ ਵੀ ਉਸ ਵਿੱਚ ਹੁੰਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ,

15ਅਤੇ ਹਰੇਕ ਖੁੱਲ੍ਹੇ ਡੱਬੇ ਵਿੱਚ ਜਿਸ ਉੱਤੇ ਢੱਕਣ ਨਾ ਹੋਵੇ। ਇਹ ਅਸ਼ੁੱਧ ਹੋ ਜਾਵੇਗਾ।

16“ਅਗਰ ਕੋਈ ਵਿਅਕਤੀ ਕਿਸੇ ਤਲਵਾਰ ਨਾਲ ਮਾਰਿਆ ਗਿਆ ਜਾਂ ਕੁਦਰਤੀ ਮੌਤ ਮਰ ਜਾਵੇ ਅਤੇ ਜੇ ਕੋਈ ਉਸ ਮਰੇ ਵਿਅਕਤੀ ਨੂੰ ਛੂਹਦਾਂ ਹੈ, ਜਾਂ ਕੋਈ ਵਿਅਕਤੀ ਜੋ ਮਨੁੱਖੀ ਹੱਡੀ ਜਾਂ ਕਬਰ ਨੂੰ ਛੂਹਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ।

17“ਅਤੇ ਉਸ ਅਸ਼ੁੱਧ ਮਨੁੱਖ ਲਈ ਪਾਪ ਦੀ ਭੇਟ ਦੀ ਸੁਆਹ ਨੂੰ ਲੈ ਕੇ ਇੱਕ ਭਾਡੇਂ ਵਿੱਚ ਪਾ ਕੇ ਉਸ ਉੱਤੇ ਵਗਦਾ ਪਾਣੀ ਪਾਇਆ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.