ਗਿਣਤੀ 19

“ਇਹ ਬਿਵਸਥਾ ਹੈ ਜੋ ਤੰਬੂ ਵਿੱਚ ਕਿਸੇ ਵਿਅਕਤੀ ਦੀ ਮੌਤ ਹੋਣ ਉੱਤੇ ਲਾਗੂ ਹੁੰਦੀ ਹੈ ਜੋ ਕੋਈ ਵੀ ਤੰਬੂ ਵਿੱਚ ਦਾਖਲ ਹੁੰਦਾ ਹੈ ਅਤੇ ਜੋ ਕੋਈ ਵੀ ਉਸ ਵਿੱਚ ਹੁੰਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ,

Numbers 19:14 (UKJV) This is the law, when a man dies in a tent: all that come into the tent, and all that is in the tent, shall be unclean seven days.

12ਉਹ ਤੀਸਰੇ ਦਿਨ ਅਤੇ ਸੱਤਵੇ ਦਿਨ ਆਪਣੇ ਆਪ ਨੂੰ ਉਸ ਪਾਣੀ ਨਾਲ ਸ਼ੁੱਧ ਕਰੇ ਤਾਂ ਉਸ ਸ਼ੁੱਧ ਹੋਵੇਗਾ ਪਰ ਜੇ ਉਹ ਤੀਸਰੇ ਦਿਨ ਜਾ ਸੱਤਵੇ ਦਿਨ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਤਾਂ ਵੀ ਉਹ ਸ਼ੁੱਧ ਨਹੀਂ ਹੋਵੇਗਾ।

13ਜੇਕਰ ਉਹ ਮਨੁੱਖ ਦੀ ਲਾਸ਼ ਨੂੰ ਛੂਹਣ ਤੋਂ ਬਾਅਦ ਆਪਣੇ ਆਪ ਨੂੰ ਸ਼ੁੱਧ ਕਰਨ ਵਿੱਚ ਅਸਫ਼ਲ ਰਹਿੰਦਾ ਹੈ, ਤਾਂ ਉਹ ਯਾਹਵੇਹ ਦੇ ਡੇਰੇ ਨੂੰ ਅਸ਼ੁੱਧ ਕਰਦਾ ਹੈ। ਉਹਨਾਂ ਨੂੰ ਇਸਰਾਏਲ ਤੋਂ ਵੱਖ ਕਰ ਦੇਣਾ ਚਾਹੀਦਾ ਹੈ ਕਿਉਂਕਿ ਸ਼ੁੱਧ ਕਰਨ ਦਾ ਪਾਣੀ ਉਹਨਾਂ ਉੱਤੇ ਨਹੀਂ ਛਿੜਕਿਆ ਗਿਆ, ਉਹ ਅਸ਼ੁੱਧ ਹਨ ਉਹਨਾਂ ਦੀ ਅਸ਼ੁੱਧਤਾ ਉਹਨਾਂ ਉੱਤੇ ਰਹਿੰਦੀ ਹੈ।

14“ਇਹ ਬਿਵਸਥਾ ਹੈ ਜੋ ਤੰਬੂ ਵਿੱਚ ਕਿਸੇ ਵਿਅਕਤੀ ਦੀ ਮੌਤ ਹੋਣ ਉੱਤੇ ਲਾਗੂ ਹੁੰਦੀ ਹੈ ਜੋ ਕੋਈ ਵੀ ਤੰਬੂ ਵਿੱਚ ਦਾਖਲ ਹੁੰਦਾ ਹੈ ਅਤੇ ਜੋ ਕੋਈ ਵੀ ਉਸ ਵਿੱਚ ਹੁੰਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ,

15ਅਤੇ ਹਰੇਕ ਖੁੱਲ੍ਹੇ ਡੱਬੇ ਵਿੱਚ ਜਿਸ ਉੱਤੇ ਢੱਕਣ ਨਾ ਹੋਵੇ। ਇਹ ਅਸ਼ੁੱਧ ਹੋ ਜਾਵੇਗਾ।

16“ਅਗਰ ਕੋਈ ਵਿਅਕਤੀ ਕਿਸੇ ਤਲਵਾਰ ਨਾਲ ਮਾਰਿਆ ਗਿਆ ਜਾਂ ਕੁਦਰਤੀ ਮੌਤ ਮਰ ਜਾਵੇ ਅਤੇ ਜੇ ਕੋਈ ਉਸ ਮਰੇ ਵਿਅਕਤੀ ਨੂੰ ਛੂਹਦਾਂ ਹੈ, ਜਾਂ ਕੋਈ ਵਿਅਕਤੀ ਜੋ ਮਨੁੱਖੀ ਹੱਡੀ ਜਾਂ ਕਬਰ ਨੂੰ ਛੂਹਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.