ਗਿਣਤੀ 19

ਤਦ ਅਲਆਜ਼ਾਰ ਜਾਜਕ ਨੂੰ ਉਸ ਦੇ ਲਹੂ ਵਿੱਚੋਂ ਕੁਝ ਆਪਣੀ ਉਂਗਲੀ ਉੱਤੇ ਲੈ ਕੇ ਮੰਡਲੀ ਵਾਲੇ ਤੰਬੂ ਦੇ ਅਗਲੇ ਪਾਸੇ ਵੱਲ ਸੱਤ ਵਾਰੀ ਛਿੜਕੇ।

Numbers 19:4 (UKJV) And Eleazar the priest shall take of her blood with his finger, and sprinkle of her blood directly before the tabernacle of the congregation seven times:

2“ਇਹ ਬਿਵਸਥਾ ਦੀ ਇੱਕ ਬਿਧੀ ਹੈ ਜਿਸਦਾ ਯਾਹਵੇਹ ਨੇ ਹੁਕਮ ਦਿੱਤਾ ਹੈ ਕਿ ਇਸਰਾਏਲੀਆਂ ਨੂੰ ਬੋਲ ਕਿ ਉਹ ਤੇਰੇ ਕੋਲ ਇੱਕ ਲਾਲ ਨਰੋਈ ਵੱਛੀ ਲਿਆਉਣ ਜਿਹੜੀ ਦੋਸ਼ ਰਹਿਤ ਹੋਵੇ ਅਤੇ ਜਿਸ ਉੱਤੇ ਕਦੇ ਵੀ ਜੂਲਾ ਨਾ ਰੱਖਿਆ ਗਿਆ ਹੋਵੇ।

3ਉਹ ਜਾਜਕ ਅਲਆਜ਼ਾਰ ਨੂੰ ਦੇ ਦਿਓ, ਉਹ ਇਸ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਸਦੀ ਮੌਜੂਦਗੀ ਵਿੱਚ ਉਸਨੂੰ ਕੱਟ ਦੇਵੇ।

4ਤਦ ਅਲਆਜ਼ਾਰ ਜਾਜਕ ਨੂੰ ਉਸ ਦੇ ਲਹੂ ਵਿੱਚੋਂ ਕੁਝ ਆਪਣੀ ਉਂਗਲੀ ਉੱਤੇ ਲੈ ਕੇ ਮੰਡਲੀ ਵਾਲੇ ਤੰਬੂ ਦੇ ਅਗਲੇ ਪਾਸੇ ਵੱਲ ਸੱਤ ਵਾਰੀ ਛਿੜਕੇ।

5ਜਦੋਂ ਉਹ ਵੇਖਦਾ ਹੈ, ਤਾਂ ਵੱਛੀ ਦੀ ਛਿੱਲ, ਮਾਸ, ਲਹੂ ਅਤੇ ਉਸ ਦੀਆਂ ਅੰਤੜੀਆਂ ਨੂੰ ਸਾੜ ਦਿੱਤਾ ਜਾਣਾ ਚਾਹੀਦਾ ਹੈ।

6ਜਾਜਕ ਨੂੰ ਕੁਝ ਦਿਆਰ ਦੀ ਲੱਕੜੀ, ਜੂਫਾ ਅਤੇ ਲਾਲ ਰੰਗ ਦੀ ਉੱਨ ਲੈ ਕੇ ਬਲਦੀ ਵੱਛੀ ਉੱਤੇ ਸੁੱਟਣਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.