ਗਿਣਤੀ 19

ਜਾਜਕ ਨੂੰ ਕੁਝ ਦਿਆਰ ਦੀ ਲੱਕੜੀ, ਜੂਫਾ ਅਤੇ ਲਾਲ ਰੰਗ ਦੀ ਉੱਨ ਲੈ ਕੇ ਬਲਦੀ ਵੱਛੀ ਉੱਤੇ ਸੁੱਟਣਾ ਹੈ।

Numbers 19:6 (UKJV) And the priest shall take cedar wood, and hyssop, and scarlet, and cast it into the midst of the burning of the heifer.

4ਤਦ ਅਲਆਜ਼ਾਰ ਜਾਜਕ ਨੂੰ ਉਸ ਦੇ ਲਹੂ ਵਿੱਚੋਂ ਕੁਝ ਆਪਣੀ ਉਂਗਲੀ ਉੱਤੇ ਲੈ ਕੇ ਮੰਡਲੀ ਵਾਲੇ ਤੰਬੂ ਦੇ ਅਗਲੇ ਪਾਸੇ ਵੱਲ ਸੱਤ ਵਾਰੀ ਛਿੜਕੇ।

5ਜਦੋਂ ਉਹ ਵੇਖਦਾ ਹੈ, ਤਾਂ ਵੱਛੀ ਦੀ ਛਿੱਲ, ਮਾਸ, ਲਹੂ ਅਤੇ ਉਸ ਦੀਆਂ ਅੰਤੜੀਆਂ ਨੂੰ ਸਾੜ ਦਿੱਤਾ ਜਾਣਾ ਚਾਹੀਦਾ ਹੈ।

6ਜਾਜਕ ਨੂੰ ਕੁਝ ਦਿਆਰ ਦੀ ਲੱਕੜੀ, ਜੂਫਾ ਅਤੇ ਲਾਲ ਰੰਗ ਦੀ ਉੱਨ ਲੈ ਕੇ ਬਲਦੀ ਵੱਛੀ ਉੱਤੇ ਸੁੱਟਣਾ ਹੈ।

7ਉਸ ਤੋਂ ਬਾਅਦ ਜਾਜਕ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ। ਫਿਰ ਉਹ ਡੇਰੇ ਵਿੱਚ ਆਵੇ, ਪਰ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

8ਜਿਹੜਾ ਮਨੁੱਖ ਇਸ ਨੂੰ ਸਾੜਦਾ ਹੈ ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ ਅਤੇ ਉਹ ਵੀ ਸ਼ਾਮ ਤੱਕ ਅਸ਼ੁੱਧ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.