22ਬਿਨਯਾਮੀਨ ਦਾ ਗੋਤ ਅਗਲਾ ਹੋਵੇਗਾ। ਬਿਨਯਾਮੀਨ ਦੇ ਲੋਕਾਂ ਦਾ ਆਗੂ ਗਿਦਓਨੀ ਦਾ ਪੁੱਤਰ ਅਬੀਦਾਨ ਹੈ।
23ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 35,400 ਸਨ।
24ਇਫ਼ਰਾਈਮ ਦੇ ਡੇਰੇ ਵਿੱਚ ਨਿਯੁਕਤ ਕੀਤੇ ਗਏ ਸਾਰੇ ਆਦਮੀਆਂ ਦੀ ਗਿਣਤੀ 1,08,100 ਹੈ। ਤੀਸਰੇ ਸਥਾਨ ਤੇ ਉਹ ਕੂਚ ਕਰਨਗੇ।
25ਉੱਤਰ ਵੱਲ ਇਹ ਹੋਵੇਗਾ: ਦਾਨ ਦੇ ਡੇਰੇ ਦਾ ਝੰਡਾ ਉੱਤਰ ਵਾਲੇ ਪਾਸੇ, ਉਹਨਾਂ ਦੀ ਸੈਨਾ ਦੇ ਅਨੁਸਾਰ ਹੋਵੇ। ਦਾਨ ਦੇ ਲੋਕਾਂ ਦਾ ਆਗੂ ਅੰਮੀਸ਼ਦਈ ਦਾ ਪੁੱਤਰ ਅਹੀਅਜ਼ਰ ਹੈ।
26ਉਸਦੀ ਸੈਨਾ ਦੇ ਗਿਣੇ ਹੋਏ ਲੋਕ 62,700 ਹਨ।