ਗਿਣਤੀ 20

ਇਹ ਮਰੀਬਾਹ ਦੇ ਪਾਣੀ ਸਨ, ਜਿੱਥੇ ਇਸਰਾਏਲੀ ਯਾਹਵੇਹ ਨਾਲ ਝਗੜਾ ਕਰਦੇ ਸਨ ਅਤੇ ਜਿੱਥੇ ਉਹ ਉਹਨਾਂ ਵਿੱਚ ਪਵਿੱਤਰ ਸਾਬਤ ਹੋਇਆ ਸੀ।

Numbers 20:13 (UKJV) This is the water of Meribah; because the children of Israel strove with the LORD, and he was sanctified in them.

11ਤਦ ਮੋਸ਼ੇਹ ਨੇ ਆਪਣੀ ਬਾਂਹ ਉੱਚੀ ਕੀਤੀ ਅਤੇ ਆਪਣੀ ਲਾਠੀ ਨਾਲ ਚੱਟਾਨ ਨੂੰ ਦੋ ਵਾਰ ਮਾਰਿਆ। ਪਾਣੀ ਬਾਹਰ ਨਿਕਲ ਗਿਆ, ਅਤੇ ਮੰਡਲੀ ਅਤੇ ਉਹਨਾਂ ਦੇ ਪਸ਼ੂਆਂ ਨੇ ਪੀ ਲਿਆ।

12ਪਰ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਕਿਉਂਕਿ ਤੁਸੀਂ ਮੇਰੇ ਉੱਤੇ ਇੰਨਾ ਭਰੋਸਾ ਨਹੀਂ ਕੀਤਾ ਕਿ ਤੁਸੀਂ ਇਸਰਾਏਲੀਆਂ ਦੀ ਨਿਗਾਹ ਵਿੱਚ ਮੈਨੂੰ ਪਵਿੱਤਰ ਠਹਿਰਾਉਂਦੇ ਮੇਰਾ ਆਦਰ ਕਰਦੇ, ਇਸ ਲਈ ਤੁਸੀਂ ਇਸ ਕੌਮ ਨੂੰ ਉਸ ਦੇਸ਼ ਵਿੱਚ ਨਹੀਂ ਲਿਆਓਗੇ। ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ।”

13ਇਹ ਮਰੀਬਾਹ ਦੇ ਪਾਣੀ ਸਨ, ਜਿੱਥੇ ਇਸਰਾਏਲੀ ਯਾਹਵੇਹ ਨਾਲ ਝਗੜਾ ਕਰਦੇ ਸਨ ਅਤੇ ਜਿੱਥੇ ਉਹ ਉਹਨਾਂ ਵਿੱਚ ਪਵਿੱਤਰ ਸਾਬਤ ਹੋਇਆ ਸੀ।

14ਮੋਸ਼ੇਹ ਨੇ ਕਾਦੇਸ਼ ਤੋਂ ਅਦੋਮ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜੇ। “ਤੇਰਾ ਭਰਾ ਇਸਰਾਏਲ ਇਹ ਆਖਦਾ ਹੈ ਕਿ ਤੁਸੀਂ ਉਹਨਾਂ ਸਾਰੀਆਂ ਮੁਸੀਬਤਾਂ ਬਾਰੇ ਜਾਣਦੇ ਹੋ ਜੋ ਸਾਡੇ ਉੱਤੇ ਆਈਆਂ ਹਨ।

15ਸਾਡੇ ਪੁਰਖੇ ਮਿਸਰ ਵਿੱਚ ਚਲੇ ਗਏ ਅਤੇ ਅਸੀਂ ਉੱਥੇ ਕਈ ਸਾਲ ਰਹੇ। ਮਿਸਰੀਆਂ ਨੇ ਸਾਡੇ ਨਾਲ ਅਤੇ ਸਾਡੇ ਪੁਰਖਿਆਂ ਨਾਲ ਬਦਸਲੂਕੀ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.