ਗਿਣਤੀ 20

ਮੋਸ਼ੇਹ ਨੇ ਕਾਦੇਸ਼ ਤੋਂ ਅਦੋਮ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜੇ। “ਤੇਰਾ ਭਰਾ ਇਸਰਾਏਲ ਇਹ ਆਖਦਾ ਹੈ ਕਿ ਤੁਸੀਂ ਉਹਨਾਂ ਸਾਰੀਆਂ ਮੁਸੀਬਤਾਂ ਬਾਰੇ ਜਾਣਦੇ ਹੋ ਜੋ ਸਾਡੇ ਉੱਤੇ ਆਈਆਂ ਹਨ।

Numbers 20:14 (UKJV) And Moses sent messengers from Kadesh unto the king of Edom, Thus says your brother Israel, You know all the travail that has befallen us:

12ਪਰ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਕਿਉਂਕਿ ਤੁਸੀਂ ਮੇਰੇ ਉੱਤੇ ਇੰਨਾ ਭਰੋਸਾ ਨਹੀਂ ਕੀਤਾ ਕਿ ਤੁਸੀਂ ਇਸਰਾਏਲੀਆਂ ਦੀ ਨਿਗਾਹ ਵਿੱਚ ਮੈਨੂੰ ਪਵਿੱਤਰ ਠਹਿਰਾਉਂਦੇ ਮੇਰਾ ਆਦਰ ਕਰਦੇ, ਇਸ ਲਈ ਤੁਸੀਂ ਇਸ ਕੌਮ ਨੂੰ ਉਸ ਦੇਸ਼ ਵਿੱਚ ਨਹੀਂ ਲਿਆਓਗੇ। ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ।”

13ਇਹ ਮਰੀਬਾਹ ਦੇ ਪਾਣੀ ਸਨ, ਜਿੱਥੇ ਇਸਰਾਏਲੀ ਯਾਹਵੇਹ ਨਾਲ ਝਗੜਾ ਕਰਦੇ ਸਨ ਅਤੇ ਜਿੱਥੇ ਉਹ ਉਹਨਾਂ ਵਿੱਚ ਪਵਿੱਤਰ ਸਾਬਤ ਹੋਇਆ ਸੀ।

14ਮੋਸ਼ੇਹ ਨੇ ਕਾਦੇਸ਼ ਤੋਂ ਅਦੋਮ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜੇ। “ਤੇਰਾ ਭਰਾ ਇਸਰਾਏਲ ਇਹ ਆਖਦਾ ਹੈ ਕਿ ਤੁਸੀਂ ਉਹਨਾਂ ਸਾਰੀਆਂ ਮੁਸੀਬਤਾਂ ਬਾਰੇ ਜਾਣਦੇ ਹੋ ਜੋ ਸਾਡੇ ਉੱਤੇ ਆਈਆਂ ਹਨ।

15ਸਾਡੇ ਪੁਰਖੇ ਮਿਸਰ ਵਿੱਚ ਚਲੇ ਗਏ ਅਤੇ ਅਸੀਂ ਉੱਥੇ ਕਈ ਸਾਲ ਰਹੇ। ਮਿਸਰੀਆਂ ਨੇ ਸਾਡੇ ਨਾਲ ਅਤੇ ਸਾਡੇ ਪੁਰਖਿਆਂ ਨਾਲ ਬਦਸਲੂਕੀ ਕੀਤੀ।

16ਪਰ ਜਦੋਂ ਅਸੀਂ ਯਾਹਵੇਹ ਅੱਗੇ ਦੁਹਾਈ ਦਿੱਤੀ ਤਾਂ ਉਸ ਨੇ ਸਾਡੀ ਦੁਹਾਈ ਸੁਣੀ ਅਤੇ ਇੱਕ ਦੂਤ ਭੇਜ ਕੇ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ। “ਹੁਣ ਅਸੀਂ ਇੱਥੇ ਕਾਦੇਸ਼ ਵਿੱਚ ਹਾਂ, ਤੁਹਾਡੇ ਖੇਤਰ ਦੇ ਕਿਨਾਰੇ ਤੇ ਇੱਕ ਕਸਬੇ ਵਿੱਚ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.