ਗਿਣਤੀ 20

ਪਰ ਜਦੋਂ ਅਸੀਂ ਯਾਹਵੇਹ ਅੱਗੇ ਦੁਹਾਈ ਦਿੱਤੀ ਤਾਂ ਉਸ ਨੇ ਸਾਡੀ ਦੁਹਾਈ ਸੁਣੀ ਅਤੇ ਇੱਕ ਦੂਤ ਭੇਜ ਕੇ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ। “ਹੁਣ ਅਸੀਂ ਇੱਥੇ ਕਾਦੇਸ਼ ਵਿੱਚ ਹਾਂ, ਤੁਹਾਡੇ ਖੇਤਰ ਦੇ ਕਿਨਾਰੇ ਤੇ ਇੱਕ ਕਸਬੇ ਵਿੱਚ।

Numbers 20:16 (UKJV) And when we cried unto the LORD, he heard our voice, and sent an angel, and has brought us forth out of Egypt: and, behold, we are in Kadesh, a city in the uttermost of your border:

14ਮੋਸ਼ੇਹ ਨੇ ਕਾਦੇਸ਼ ਤੋਂ ਅਦੋਮ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜੇ। “ਤੇਰਾ ਭਰਾ ਇਸਰਾਏਲ ਇਹ ਆਖਦਾ ਹੈ ਕਿ ਤੁਸੀਂ ਉਹਨਾਂ ਸਾਰੀਆਂ ਮੁਸੀਬਤਾਂ ਬਾਰੇ ਜਾਣਦੇ ਹੋ ਜੋ ਸਾਡੇ ਉੱਤੇ ਆਈਆਂ ਹਨ।

15ਸਾਡੇ ਪੁਰਖੇ ਮਿਸਰ ਵਿੱਚ ਚਲੇ ਗਏ ਅਤੇ ਅਸੀਂ ਉੱਥੇ ਕਈ ਸਾਲ ਰਹੇ। ਮਿਸਰੀਆਂ ਨੇ ਸਾਡੇ ਨਾਲ ਅਤੇ ਸਾਡੇ ਪੁਰਖਿਆਂ ਨਾਲ ਬਦਸਲੂਕੀ ਕੀਤੀ।

16ਪਰ ਜਦੋਂ ਅਸੀਂ ਯਾਹਵੇਹ ਅੱਗੇ ਦੁਹਾਈ ਦਿੱਤੀ ਤਾਂ ਉਸ ਨੇ ਸਾਡੀ ਦੁਹਾਈ ਸੁਣੀ ਅਤੇ ਇੱਕ ਦੂਤ ਭੇਜ ਕੇ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ। “ਹੁਣ ਅਸੀਂ ਇੱਥੇ ਕਾਦੇਸ਼ ਵਿੱਚ ਹਾਂ, ਤੁਹਾਡੇ ਖੇਤਰ ਦੇ ਕਿਨਾਰੇ ਤੇ ਇੱਕ ਕਸਬੇ ਵਿੱਚ।

17ਕਿਰਪਾ ਕਰਕੇ ਸਾਨੂੰ ਤੁਹਾਡੇ ਦੇਸ਼ ਵਿੱਚੋਂ ਦੀ ਲੰਘਣ ਦਿਓ ਅਤੇ ਅਸੀਂ ਕਿਸੇ ਖੇਤ ਜਾਂ ਅੰਗੂਰੀ ਬਾਗ਼ ਵਿੱਚੋਂ ਨਹੀਂ ਜਾਵਾਂਗੇ, ਨਾ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸਿਰਫ ਰਾਜੇ ਦੇ ਮਾਰਗ ਤੇ ਲੰਘਦੇ ਜਾਵਾਂਗੇ ਅਤੇ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜਾਂਗੇ ਜਦੋਂ ਤੱਕ ਅਸੀਂ ਤੁਹਾਡੀਆਂ ਹੱਦਾਂ ਵਿੱਚੋਂ ਦੀ ਲੰਘ ਨਹੀਂ ਜਾਂਦੇ।”

18ਪਰ ਅਦੋਮ ਨੇ ਉੱਤਰ ਦਿੱਤਾ, “ਤੁਸੀਂ ਇੱਥੋਂ ਨਹੀਂ ਲੰਘ ਸਕਦੇ ਹੋ। ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਹਰ ਨਿਕਲ ਕੇ ਤੁਹਾਡੇ ਉੱਤੇ ਤਲਵਾਰ ਨਾਲ ਹਮਲਾ ਕਰਾਂਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.