ਗਿਣਤੀ 20

ਪਰ ਅਦੋਮ ਨੇ ਉੱਤਰ ਦਿੱਤਾ, “ਤੁਸੀਂ ਇੱਥੋਂ ਨਹੀਂ ਲੰਘ ਸਕਦੇ ਹੋ। ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਹਰ ਨਿਕਲ ਕੇ ਤੁਹਾਡੇ ਉੱਤੇ ਤਲਵਾਰ ਨਾਲ ਹਮਲਾ ਕਰਾਂਗੇ।”

Numbers 20:18 (UKJV) And Edom said unto him, You shall not pass by me, lest I come out against you with the sword.

16ਪਰ ਜਦੋਂ ਅਸੀਂ ਯਾਹਵੇਹ ਅੱਗੇ ਦੁਹਾਈ ਦਿੱਤੀ ਤਾਂ ਉਸ ਨੇ ਸਾਡੀ ਦੁਹਾਈ ਸੁਣੀ ਅਤੇ ਇੱਕ ਦੂਤ ਭੇਜ ਕੇ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ। “ਹੁਣ ਅਸੀਂ ਇੱਥੇ ਕਾਦੇਸ਼ ਵਿੱਚ ਹਾਂ, ਤੁਹਾਡੇ ਖੇਤਰ ਦੇ ਕਿਨਾਰੇ ਤੇ ਇੱਕ ਕਸਬੇ ਵਿੱਚ।

17ਕਿਰਪਾ ਕਰਕੇ ਸਾਨੂੰ ਤੁਹਾਡੇ ਦੇਸ਼ ਵਿੱਚੋਂ ਦੀ ਲੰਘਣ ਦਿਓ ਅਤੇ ਅਸੀਂ ਕਿਸੇ ਖੇਤ ਜਾਂ ਅੰਗੂਰੀ ਬਾਗ਼ ਵਿੱਚੋਂ ਨਹੀਂ ਜਾਵਾਂਗੇ, ਨਾ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸਿਰਫ ਰਾਜੇ ਦੇ ਮਾਰਗ ਤੇ ਲੰਘਦੇ ਜਾਵਾਂਗੇ ਅਤੇ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜਾਂਗੇ ਜਦੋਂ ਤੱਕ ਅਸੀਂ ਤੁਹਾਡੀਆਂ ਹੱਦਾਂ ਵਿੱਚੋਂ ਦੀ ਲੰਘ ਨਹੀਂ ਜਾਂਦੇ।”

18ਪਰ ਅਦੋਮ ਨੇ ਉੱਤਰ ਦਿੱਤਾ, “ਤੁਸੀਂ ਇੱਥੋਂ ਨਹੀਂ ਲੰਘ ਸਕਦੇ ਹੋ। ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਹਰ ਨਿਕਲ ਕੇ ਤੁਹਾਡੇ ਉੱਤੇ ਤਲਵਾਰ ਨਾਲ ਹਮਲਾ ਕਰਾਂਗੇ।”

19ਇਸਰਾਏਲੀਆਂ ਨੇ ਉੱਤਰ ਦਿੱਤਾ, “ਅਸੀਂ ਮੁੱਖ ਮਾਰਗ ਦੇ ਨਾਲ ਚੱਲਾਂਗੇ ਅਤੇ ਜੇਕਰ ਅਸੀਂ ਜਾਂ ਸਾਡੇ ਪਸ਼ੂ ਤੁਹਾਡੇ ਵਿੱਚੋਂ ਕੋਈ ਪਾਣੀ ਪੀਂਦੇ ਹਨ, ਤਾਂ ਅਸੀਂ ਉਸ ਦਾ ਭੁਗਤਾਨ ਕਰਾਂਗੇ। ਅਸੀਂ ਸਿਰਫ ਪੈਦਲ ਹੀ ਲੰਘਣਾ ਚਾਹੁੰਦੇ ਹਾਂ ਹੋਰ ਕੁਝ ਨਹੀਂ।”

20ਉਹਨਾਂ ਨੇ ਫੇਰ ਉੱਤਰ ਦਿੱਤਾ, “ਤੁਸੀਂ ਉੱਥੋਂ ਦੀ ਲੰਘ ਨਹੀਂ ਸਕਦੇ ਹੋ।” ਤਦ ਅਦੋਮ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਫ਼ੌਜ ਨਾਲ ਉਹਨਾਂ ਦੇ ਵਿਰੁੱਧ ਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.