17ਕਿਰਪਾ ਕਰਕੇ ਸਾਨੂੰ ਤੁਹਾਡੇ ਦੇਸ਼ ਵਿੱਚੋਂ ਦੀ ਲੰਘਣ ਦਿਓ ਅਤੇ ਅਸੀਂ ਕਿਸੇ ਖੇਤ ਜਾਂ ਅੰਗੂਰੀ ਬਾਗ਼ ਵਿੱਚੋਂ ਨਹੀਂ ਜਾਵਾਂਗੇ, ਨਾ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸਿਰਫ ਰਾਜੇ ਦੇ ਮਾਰਗ ਤੇ ਲੰਘਦੇ ਜਾਵਾਂਗੇ ਅਤੇ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜਾਂਗੇ ਜਦੋਂ ਤੱਕ ਅਸੀਂ ਤੁਹਾਡੀਆਂ ਹੱਦਾਂ ਵਿੱਚੋਂ ਦੀ ਲੰਘ ਨਹੀਂ ਜਾਂਦੇ।”
18ਪਰ ਅਦੋਮ ਨੇ ਉੱਤਰ ਦਿੱਤਾ, “ਤੁਸੀਂ ਇੱਥੋਂ ਨਹੀਂ ਲੰਘ ਸਕਦੇ ਹੋ। ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਹਰ ਨਿਕਲ ਕੇ ਤੁਹਾਡੇ ਉੱਤੇ ਤਲਵਾਰ ਨਾਲ ਹਮਲਾ ਕਰਾਂਗੇ।”
19ਇਸਰਾਏਲੀਆਂ ਨੇ ਉੱਤਰ ਦਿੱਤਾ, “ਅਸੀਂ ਮੁੱਖ ਮਾਰਗ ਦੇ ਨਾਲ ਚੱਲਾਂਗੇ ਅਤੇ ਜੇਕਰ ਅਸੀਂ ਜਾਂ ਸਾਡੇ ਪਸ਼ੂ ਤੁਹਾਡੇ ਵਿੱਚੋਂ ਕੋਈ ਪਾਣੀ ਪੀਂਦੇ ਹਨ, ਤਾਂ ਅਸੀਂ ਉਸ ਦਾ ਭੁਗਤਾਨ ਕਰਾਂਗੇ। ਅਸੀਂ ਸਿਰਫ ਪੈਦਲ ਹੀ ਲੰਘਣਾ ਚਾਹੁੰਦੇ ਹਾਂ ਹੋਰ ਕੁਝ ਨਹੀਂ।”
20ਉਹਨਾਂ ਨੇ ਫੇਰ ਉੱਤਰ ਦਿੱਤਾ, “ਤੁਸੀਂ ਉੱਥੋਂ ਦੀ ਲੰਘ ਨਹੀਂ ਸਕਦੇ ਹੋ।” ਤਦ ਅਦੋਮ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਫ਼ੌਜ ਨਾਲ ਉਹਨਾਂ ਦੇ ਵਿਰੁੱਧ ਆਏ।
21ਜਦੋਂ ਅਦੋਮ ਨੇ ਉਹਨਾਂ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਦੇਣ ਤੋਂ ਇਨਕਾਰ ਕਰ ਦਿੱਤਾ, ਇਸਰਾਏਲ ਨੇ ਉਹਨਾਂ ਤੋਂ ਮੂੰਹ ਮੋੜ ਲਿਆ।