ਗਿਣਤੀ 20

ਮੋਸ਼ੇਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ, ਉਹ ਸਾਰੇ ਲੋਕਾਂ ਦੇ ਸਾਹਮਣੇ ਹੋਰ ਨਾਮੀ ਪਹਾੜ ਉੱਤੇ ਚੜ੍ਹ ਗਏ।

Numbers 20:27 (UKJV) And Moses did as the LORD commanded: and they went up into mount Hor in the sight of all the congregation.

25ਹਾਰੋਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਹੋਰ ਨਾਮ ਦੇ ਪਹਾੜ ਉੱਤੇ ਲੈ ਜਾਓ।

26ਹਾਰੋਨ ਦੇ ਬਸਤਰ ਲਾਹ ਕੇ ਉਹ ਦੇ ਪੁੱਤਰ ਅਲਆਜ਼ਾਰ ਨੂੰ ਪਾ ਦੇ ਕਿਉਂ ਜੋ ਹਾਰੋਨ ਆਪਣੇ ਲੋਕਾਂ ਵਿੱਚ ਜਾ ਮਿਲੇਗਾ ਉਹ ਉੱਥੇ ਮਰ ਜਾਵੇਗਾ।”

27ਮੋਸ਼ੇਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ, ਉਹ ਸਾਰੇ ਲੋਕਾਂ ਦੇ ਸਾਹਮਣੇ ਹੋਰ ਨਾਮੀ ਪਹਾੜ ਉੱਤੇ ਚੜ੍ਹ ਗਏ।

28ਮੋਸ਼ੇਹ ਨੇ ਹਾਰੋਨ ਦੇ ਬਸਤਰ ਲਾਹ ਕੇ ਉਸਦੇ ਪੁੱਤਰ ਅਲਆਜ਼ਾਰ ਨੂੰ ਪਾ ਦਿੱਤੇ ਅਤੇ ਹਾਰੋਨ ਉੱਥੇ ਪਹਾੜ ਦੀ ਚੋਟੀ ਉੱਤੇ ਮਰ ਗਿਆ। ਤਦ ਮੋਸ਼ੇਹ ਅਤੇ ਅਲਆਜ਼ਾਰ ਪਹਾੜ ਤੋਂ ਹੇਠਾਂ ਆਏ,

29ਅਤੇ ਜਦੋਂ ਸਾਰੀ ਕੌਮ ਨੂੰ ਪਤਾ ਲੱਗਾ ਕਿ ਹਾਰੋਨ ਮਰ ਗਿਆ ਹੈ ਤਾਂ ਸਾਰੇ ਇਸਰਾਏਲੀਆਂ ਨੇ ਉਹ ਦੇ ਲਈ ਤੀਹ ਦਿਨ ਸੋਗ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.