23ਪਰ ਸੀਹੋਨ ਨੇ ਇਸਰਾਏਲ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਨਾ ਦਿੱਤਾ। ਉਸ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਇਸਰਾਏਲ ਦੇ ਵਿਰੁੱਧ ਉਜਾੜ ਵੱਲ ਕੂਚ ਕੀਤਾ। ਜਦੋਂ ਉਹ ਯਹਾਜ਼ ਪਹੁੰਚਿਆ, ਉਸਨੇ ਇਸਰਾਏਲ ਨਾਲ ਲੜਾਈ ਕੀਤੀ।
24ਪਰ ਇਸਰਾਏਲ ਨੇ ਉਹ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਅਰਨੋਨ ਤੋਂ ਲੈ ਕੇ ਯਬੋਕ ਨਦੀ ਤੱਕ ਉਸ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਪਰ ਅੰਮੋਨੀਆਂ ਤੱਕ ਹੀ ਕਿਉਂ ਜੋ ਉਹਨਾਂ ਦੀ ਸਰਹੱਦ ਮਜ਼ਬੂਤ ਸੀ।
25ਇਸਰਾਏਲ ਨੇ ਅਮੋਰੀਆਂ ਦੇ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਹੇਸ਼ਬੋਨ ਅਤੇ ਉਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਬਸਤੀਆਂ ਸਣੇ ਉਹਨਾਂ ਉੱਤੇ ਕਬਜ਼ਾ ਕਰ ਲਿਆ।
26ਹੇਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ ਜਿਸ ਨੇ ਮੋਆਬ ਦੇ ਪਹਿਲੇ ਰਾਜੇ ਦੇ ਵਿਰੁੱਧ ਲੜਾਈ ਕੀਤੀ ਸੀ ਅਤੇ ਅਰਨੋਨ ਤੱਕ ਉਸ ਦਾ ਸਾਰਾ ਦੇਸ਼ ਉਸ ਤੋਂ ਜਿੱਤ ਲਿਆ ਸੀ।
27ਇਸ ਲਈ ਕਵੀ ਕਹਿੰਦੇ ਹਨ: ਹੇਸ਼ਬੋਨ ਵਿੱਚ ਆਓ ਅਤੇ ਇਸਨੂੰ ਦੁਬਾਰਾ ਬਣਾਇਆ ਜਾਵੇ। ਸੀਹੋਨ ਦੇ ਸ਼ਹਿਰ ਨੂੰ ਬਹਾਲ ਕੀਤਾ ਜਾਵੇ।