14ਸੋ ਮੋਆਬੀ ਅਧਿਕਾਰੀ ਬਾਲਾਕ ਕੋਲ ਮੁੜੇ ਅਤੇ ਆਖਿਆ, “ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕਰ ਦਿੱਤਾ ਹੈ।”
15ਤਦ ਬਾਲਾਕ ਨੇ ਹੋਰ ਅਧਿਕਾਰੀ ਘੱਲੇ ਜਿਹੜੇ ਪਹਿਲੇ ਨਾਲੋਂ ਵੱਧ ਸਨ ਅਤੇ ਉੱਤਮ ਸਨ।
16ਉਹ ਬਿਲਆਮ ਕੋਲ ਆਏ ਅਤੇ ਆਖਿਆ, “ਸਿੱਪੋਰ ਦਾ ਪੁੱਤਰ ਬਾਲਾਕ ਇਹ ਆਖਦਾ ਹੈ, ਕੋਈ ਚੀਜ਼ ਤੈਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੇ,
17ਕਿਉਂਕਿ ਮੈਂ ਤੈਨੂੰ ਚੰਗਾ ਇਨਾਮ ਦੇਵਾਂਗਾ ਅਤੇ ਜੋ ਕੁਝ ਤੂੰ ਕਹੇਂਗਾ ਉਹੀ ਕਰਾਂਗਾ, ਆ ਅਤੇ ਮੇਰੇ ਲਈ ਇਨ੍ਹਾਂ ਲੋਕਾਂ ਨੂੰ ਸਰਾਪ ਦੇ।”
18ਪਰ ਬਿਲਆਮ ਨੇ ਉਹਨਾਂ ਨੂੰ ਉੱਤਰ ਦਿੱਤਾ, “ਭਾਵੇਂ ਬਾਲਾਕ ਆਪਣੇ ਮਹਿਲ ਦਾ ਸਾਰਾ ਚਾਂਦੀ ਅਤੇ ਸੋਨਾ ਮੈਨੂੰ ਦੇ ਦੇਵੇ, ਤਾਂ ਵੀ ਮੈ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮ ਦੀ ਉਲੰਘਣਾ ਨਹੀਂ ਕਰਾਂਗਾ ਕਿ ਉਸ ਨੂੰ ਘੱਟ ਜਾ ਵੱਧ ਜਾਣ ਕੇ ਮੰਨਾ।