ਗਿਣਤੀ 22

ਪਰ ਬਿਲਆਮ ਨੇ ਉਹਨਾਂ ਨੂੰ ਉੱਤਰ ਦਿੱਤਾ, “ਭਾਵੇਂ ਬਾਲਾਕ ਆਪਣੇ ਮਹਿਲ ਦਾ ਸਾਰਾ ਚਾਂਦੀ ਅਤੇ ਸੋਨਾ ਮੈਨੂੰ ਦੇ ਦੇਵੇ, ਤਾਂ ਵੀ ਮੈ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮ ਦੀ ਉਲੰਘਣਾ ਨਹੀਂ ਕਰਾਂਗਾ ਕਿ ਉਸ ਨੂੰ ਘੱਟ ਜਾ ਵੱਧ ਜਾਣ ਕੇ ਮੰਨਾ।

Numbers 22:18 (UKJV) And Balaam answered and said unto the servants of Balak, If Balak would give me his house full of silver and gold, I cannot go beyond the word of the LORD my God, to do less or more.

16ਉਹ ਬਿਲਆਮ ਕੋਲ ਆਏ ਅਤੇ ਆਖਿਆ, “ਸਿੱਪੋਰ ਦਾ ਪੁੱਤਰ ਬਾਲਾਕ ਇਹ ਆਖਦਾ ਹੈ, ਕੋਈ ਚੀਜ਼ ਤੈਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੇ,

17ਕਿਉਂਕਿ ਮੈਂ ਤੈਨੂੰ ਚੰਗਾ ਇਨਾਮ ਦੇਵਾਂਗਾ ਅਤੇ ਜੋ ਕੁਝ ਤੂੰ ਕਹੇਂਗਾ ਉਹੀ ਕਰਾਂਗਾ, ਆ ਅਤੇ ਮੇਰੇ ਲਈ ਇਨ੍ਹਾਂ ਲੋਕਾਂ ਨੂੰ ਸਰਾਪ ਦੇ।”

18ਪਰ ਬਿਲਆਮ ਨੇ ਉਹਨਾਂ ਨੂੰ ਉੱਤਰ ਦਿੱਤਾ, “ਭਾਵੇਂ ਬਾਲਾਕ ਆਪਣੇ ਮਹਿਲ ਦਾ ਸਾਰਾ ਚਾਂਦੀ ਅਤੇ ਸੋਨਾ ਮੈਨੂੰ ਦੇ ਦੇਵੇ, ਤਾਂ ਵੀ ਮੈ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮ ਦੀ ਉਲੰਘਣਾ ਨਹੀਂ ਕਰਾਂਗਾ ਕਿ ਉਸ ਨੂੰ ਘੱਟ ਜਾ ਵੱਧ ਜਾਣ ਕੇ ਮੰਨਾ।

19ਹੁਣ ਰਾਤ ਇੱਥੇ ਠਹਿਰੋ ਤਾਂ ਜੋ ਮੈਂ ਜਾਣ ਸਕਾਂ ਕਿ ਯਾਹਵੇਹ ਕਿਹੜੀ ਗੱਲ ਮੇਰੇ ਨਾਲ ਬੋਲੇਗਾ।”

20ਉਸ ਰਾਤ ਪਰਮੇਸ਼ਵਰ ਬਿਲਆਮ ਕੋਲ ਆਇਆ ਅਤੇ ਆਖਿਆ, “ਕਿਉਂਕਿ ਇਹ ਆਦਮੀ ਤੁਹਾਨੂੰ ਬੁਲਾਉਣ ਆਏ ਹਨ, ਤੂੰ ਇਨ੍ਹਾਂ ਦੇ ਨਾਲ ਚੱਲ ਪਰ ਉਹੀ ਕਰੀ ਜੋ ਮੈਂ ਤੈਨੂੰ ਆਖਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.