18ਪਰ ਬਿਲਆਮ ਨੇ ਉਹਨਾਂ ਨੂੰ ਉੱਤਰ ਦਿੱਤਾ, “ਭਾਵੇਂ ਬਾਲਾਕ ਆਪਣੇ ਮਹਿਲ ਦਾ ਸਾਰਾ ਚਾਂਦੀ ਅਤੇ ਸੋਨਾ ਮੈਨੂੰ ਦੇ ਦੇਵੇ, ਤਾਂ ਵੀ ਮੈ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮ ਦੀ ਉਲੰਘਣਾ ਨਹੀਂ ਕਰਾਂਗਾ ਕਿ ਉਸ ਨੂੰ ਘੱਟ ਜਾ ਵੱਧ ਜਾਣ ਕੇ ਮੰਨਾ।
19ਹੁਣ ਰਾਤ ਇੱਥੇ ਠਹਿਰੋ ਤਾਂ ਜੋ ਮੈਂ ਜਾਣ ਸਕਾਂ ਕਿ ਯਾਹਵੇਹ ਕਿਹੜੀ ਗੱਲ ਮੇਰੇ ਨਾਲ ਬੋਲੇਗਾ।”
20ਉਸ ਰਾਤ ਪਰਮੇਸ਼ਵਰ ਬਿਲਆਮ ਕੋਲ ਆਇਆ ਅਤੇ ਆਖਿਆ, “ਕਿਉਂਕਿ ਇਹ ਆਦਮੀ ਤੁਹਾਨੂੰ ਬੁਲਾਉਣ ਆਏ ਹਨ, ਤੂੰ ਇਨ੍ਹਾਂ ਦੇ ਨਾਲ ਚੱਲ ਪਰ ਉਹੀ ਕਰੀ ਜੋ ਮੈਂ ਤੈਨੂੰ ਆਖਾਂਗਾ।”
21ਬਿਲਆਮ ਸਵੇਰੇ ਉੱਠਿਆ ਅਤੇ ਆਪਣੇ ਗਧੀ ਉੱਤੇ ਕਾਠੀ ਪਾ ਕੇ ਮੋਆਬੀ ਅਧਿਕਾਰੀਆਂ ਦੇ ਨਾਲ ਚਲਾ ਗਿਆ।
22ਪਰ ਜਦੋਂ ਉਹ ਗਿਆ ਤਾਂ ਪਰਮੇਸ਼ਵਰ ਬਹੁਤ ਗੁੱਸੇ ਵਿੱਚ ਸੀ ਅਤੇ ਯਾਹਵੇਹ ਦਾ ਦੂਤ ਉਸ ਦਾ ਵਿਰੋਧ ਕਰਨ ਲਈ ਰਾਹ ਵਿੱਚ ਖੜ੍ਹਾ ਹੋ ਗਿਆ। ਬਿਲਆਮ ਆਪਣੇ ਖੋਤੇ ਉੱਤੇ ਸਵਾਰ ਸੀ ਅਤੇ ਉਸਦੇ ਦੋ ਸੇਵਕ ਉਸਦੇ ਨਾਲ ਸਨ।