27ਜਦ ਗਧੀ ਨੇ ਯਾਹਵੇਹ ਦੇ ਦੂਤ ਨੂੰ ਦੇਖਿਆ ਤਾਂ ਉਹ ਬਿਲਆਮ ਦੇ ਹੇਠ ਬੈਠ ਗਈ ਅਤੇ ਬਿਲਆਮ ਨੇ ਗੁੱਸੇ ਵਿੱਚ ਆ ਕੇ ਆਪਣੇ ਲਾਠੀ ਨਾਲ ਉਸ ਨੂੰ ਕੁੱਟਿਆ।
28ਤਦ ਯਾਹਵੇਹ ਨੇ ਗਧੀ ਦੇ ਮੂੰਹ ਖੋਲ੍ਹਿਆ ਅਤੇ ਬਿਲਆਮ ਨੂੰ ਕਿਹਾ, “ਮੈਂ ਤੇਰੇ ਨਾਲ ਕੀ ਕੀਤਾ ਜੋ ਤੂੰ ਮੈਨੂੰ ਤਿੰਨ ਵਾਰ ਮਾਰਿਆ ਹੈ।”
29ਬਿਲਆਮ ਨੇ ਗਧੀ ਨੂੰ ਉੱਤਰ ਦਿੱਤਾ, “ਤੂੰ ਮੇਰੀ ਗੱਲ ਨਹੀਂ ਮੰਨੀ! ਜੇ ਮੇਰੇ ਹੱਥ ਵਿੱਚ ਤਲਵਾਰ ਹੁੰਦੀ ਤਾਂ ਮੈਂ ਤੈਨੂੰ ਹੁਣੇ ਵੱਢ ਦੇਣਾ ਸੀ।”
30ਗਧੀ ਨੇ ਬਿਲਆਮ ਨੂੰ ਆਖਿਆ, “ਕੀ ਮੈਂ ਤੇਰੀ ਆਪਣੀ ਗਧੀ ਨਹੀਂ ਹਾਂ ਜਿਸ ਉੱਤੇ ਤੂੰ ਅੱਜ ਤੱਕ ਸਦਾ ਸਵਾਰੀ ਕਰਦਾ ਆਇਆ ਹੈ? ਕੀ ਮੈਂ ਤੇਰੇ ਨਾਲ ਕਦੇ ਅਜਿਹਾ ਕੀਤਾ?” ਉਸਨੇ ਕਿਹਾ, “ਨਹੀਂ।”
31ਤਦ ਯਾਹਵੇਹ ਨੇ ਬਿਲਆਮ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੇ ਯਾਹਵੇਹ ਦੇ ਦੂਤ ਨੂੰ ਆਪਣੀ ਤਲਵਾਰ ਖਿੱਚੀ ਹੋਈ ਸੜਕ ਵਿੱਚ ਖੜ੍ਹਾ ਵੇਖਿਆ। ਇਸ ਲਈ ਉਹ ਆਪਣਾ ਸਿਰ ਨਿਵਾ ਉਸ ਦੇ ਅੱਗੇ ਝੁਕ ਗਿਆ।