ਗਿਣਤੀ 22

ਗਧੀ ਨੇ ਬਿਲਆਮ ਨੂੰ ਆਖਿਆ, “ਕੀ ਮੈਂ ਤੇਰੀ ਆਪਣੀ ਗਧੀ ਨਹੀਂ ਹਾਂ ਜਿਸ ਉੱਤੇ ਤੂੰ ਅੱਜ ਤੱਕ ਸਦਾ ਸਵਾਰੀ ਕਰਦਾ ਆਇਆ ਹੈ? ਕੀ ਮੈਂ ਤੇਰੇ ਨਾਲ ਕਦੇ ਅਜਿਹਾ ਕੀਤਾ?” ਉਸਨੇ ਕਿਹਾ, “ਨਹੀਂ।”

Numbers 22:30 (UKJV) And the ass said unto Balaam, Am not I yours ass, upon which you have ridden ever since I was yours unto this day? was I ever known to do so unto you? And he said, Nay.

28ਤਦ ਯਾਹਵੇਹ ਨੇ ਗਧੀ ਦੇ ਮੂੰਹ ਖੋਲ੍ਹਿਆ ਅਤੇ ਬਿਲਆਮ ਨੂੰ ਕਿਹਾ, “ਮੈਂ ਤੇਰੇ ਨਾਲ ਕੀ ਕੀਤਾ ਜੋ ਤੂੰ ਮੈਨੂੰ ਤਿੰਨ ਵਾਰ ਮਾਰਿਆ ਹੈ।”

29ਬਿਲਆਮ ਨੇ ਗਧੀ ਨੂੰ ਉੱਤਰ ਦਿੱਤਾ, “ਤੂੰ ਮੇਰੀ ਗੱਲ ਨਹੀਂ ਮੰਨੀ! ਜੇ ਮੇਰੇ ਹੱਥ ਵਿੱਚ ਤਲਵਾਰ ਹੁੰਦੀ ਤਾਂ ਮੈਂ ਤੈਨੂੰ ਹੁਣੇ ਵੱਢ ਦੇਣਾ ਸੀ।”

30ਗਧੀ ਨੇ ਬਿਲਆਮ ਨੂੰ ਆਖਿਆ, “ਕੀ ਮੈਂ ਤੇਰੀ ਆਪਣੀ ਗਧੀ ਨਹੀਂ ਹਾਂ ਜਿਸ ਉੱਤੇ ਤੂੰ ਅੱਜ ਤੱਕ ਸਦਾ ਸਵਾਰੀ ਕਰਦਾ ਆਇਆ ਹੈ? ਕੀ ਮੈਂ ਤੇਰੇ ਨਾਲ ਕਦੇ ਅਜਿਹਾ ਕੀਤਾ?” ਉਸਨੇ ਕਿਹਾ, “ਨਹੀਂ।”

31ਤਦ ਯਾਹਵੇਹ ਨੇ ਬਿਲਆਮ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੇ ਯਾਹਵੇਹ ਦੇ ਦੂਤ ਨੂੰ ਆਪਣੀ ਤਲਵਾਰ ਖਿੱਚੀ ਹੋਈ ਸੜਕ ਵਿੱਚ ਖੜ੍ਹਾ ਵੇਖਿਆ। ਇਸ ਲਈ ਉਹ ਆਪਣਾ ਸਿਰ ਨਿਵਾ ਉਸ ਦੇ ਅੱਗੇ ਝੁਕ ਗਿਆ।

32ਯਾਹਵੇਹ ਦੇ ਦੂਤ ਨੇ ਉਸਨੂੰ ਪੁੱਛਿਆ, “ਤੂੰ ਆਪਣੇ ਖੋਤੇ ਨੂੰ ਇਹ ਤਿੰਨ ਵਾਰ ਕਿਉਂ ਕੁੱਟਿਆ ਹੈ? ਮੈਂ ਇੱਥੇ ਤੈਨੂੰ ਰੋਕਣ ਲਈ ਆਇਆ ਹਾਂ ਕਿਉਂਕਿ ਤੇਰਾ ਰਾਹ ਮੇਰੇ ਅੱਗੇ ਲਾਪਰਵਾਹੀ ਵਾਲਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.