31ਤਦ ਯਾਹਵੇਹ ਨੇ ਬਿਲਆਮ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੇ ਯਾਹਵੇਹ ਦੇ ਦੂਤ ਨੂੰ ਆਪਣੀ ਤਲਵਾਰ ਖਿੱਚੀ ਹੋਈ ਸੜਕ ਵਿੱਚ ਖੜ੍ਹਾ ਵੇਖਿਆ। ਇਸ ਲਈ ਉਹ ਆਪਣਾ ਸਿਰ ਨਿਵਾ ਉਸ ਦੇ ਅੱਗੇ ਝੁਕ ਗਿਆ।
32ਯਾਹਵੇਹ ਦੇ ਦੂਤ ਨੇ ਉਸਨੂੰ ਪੁੱਛਿਆ, “ਤੂੰ ਆਪਣੇ ਖੋਤੇ ਨੂੰ ਇਹ ਤਿੰਨ ਵਾਰ ਕਿਉਂ ਕੁੱਟਿਆ ਹੈ? ਮੈਂ ਇੱਥੇ ਤੈਨੂੰ ਰੋਕਣ ਲਈ ਆਇਆ ਹਾਂ ਕਿਉਂਕਿ ਤੇਰਾ ਰਾਹ ਮੇਰੇ ਅੱਗੇ ਲਾਪਰਵਾਹੀ ਵਾਲਾ ਹੈ।
33ਗਧੀ ਨੇ ਮੈਨੂੰ ਵੇਖਿਆ ਅਤੇ ਤਿੰਨ ਵਾਰੀ ਮੇਰੇ ਤੋਂ ਮੂੰਹ ਮੋੜ ਲਿਆ। ਜੇ ਉਹ ਮੇਰੇ ਵੱਲ੍ਹ ਨਾ ਮੁੜਦੀ ਤਾਂ ਹੁਣ ਮੈਂ ਤੈਨੂੰ ਵੀ ਵੱਢ ਸੁੱਟਦਾ ਪਰ ਉਸਨੂੰ ਜਿਉਂਦੀ ਰਹਿਣ ਦਿੰਦਾ।”
34ਬਿਲਆਮ ਨੇ ਯਾਹਵੇਹ ਦੇ ਦੂਤ ਨੂੰ ਕਿਹਾ, “ਮੈਂ ਪਾਪ ਕੀਤਾ ਹੈ ਕਿਉਂ ਜੋ ਮੈਂ ਨਹੀਂ ਜਾਣਦਾ ਸੀ ਕਿ ਤੂੰ ਮੇਰਾ ਵਿਰੋਧ ਕਰਨ ਲਈ ਸੜਕ ਉੱਤੇ ਖੜ੍ਹੇ ਹੋਇਆ ਹੈ ਅਤੇ ਹੁਣ ਜੇ ਤੂੰ ਨਾਰਾਜ਼ ਹੈ ਤਾਂ ਮੈਂ ਵਾਪਸ ਚਲਾ ਜਾਵਾਂਗਾ।”
35ਯਾਹਵੇਹ ਦੇ ਦੂਤ ਨੇ ਬਿਲਆਮ ਨੂੰ ਕਿਹਾ, “ਮਨੁੱਖਾਂ ਦੇ ਨਾਲ ਜਾਹ, ਪਰ ਉਹੀ ਬੋਲ ਜੋ ਮੈਂ ਤੈਨੂੰ ਆਖਦਾ ਹਾਂ।” ਇਸ ਲਈ ਬਿਲਆਮ ਬਾਲਾਕ ਦੇ ਅਧਿਕਾਰੀਆਂ ਨਾਲ ਗਿਆ।