33ਗਧੀ ਨੇ ਮੈਨੂੰ ਵੇਖਿਆ ਅਤੇ ਤਿੰਨ ਵਾਰੀ ਮੇਰੇ ਤੋਂ ਮੂੰਹ ਮੋੜ ਲਿਆ। ਜੇ ਉਹ ਮੇਰੇ ਵੱਲ੍ਹ ਨਾ ਮੁੜਦੀ ਤਾਂ ਹੁਣ ਮੈਂ ਤੈਨੂੰ ਵੀ ਵੱਢ ਸੁੱਟਦਾ ਪਰ ਉਸਨੂੰ ਜਿਉਂਦੀ ਰਹਿਣ ਦਿੰਦਾ।”
34ਬਿਲਆਮ ਨੇ ਯਾਹਵੇਹ ਦੇ ਦੂਤ ਨੂੰ ਕਿਹਾ, “ਮੈਂ ਪਾਪ ਕੀਤਾ ਹੈ ਕਿਉਂ ਜੋ ਮੈਂ ਨਹੀਂ ਜਾਣਦਾ ਸੀ ਕਿ ਤੂੰ ਮੇਰਾ ਵਿਰੋਧ ਕਰਨ ਲਈ ਸੜਕ ਉੱਤੇ ਖੜ੍ਹੇ ਹੋਇਆ ਹੈ ਅਤੇ ਹੁਣ ਜੇ ਤੂੰ ਨਾਰਾਜ਼ ਹੈ ਤਾਂ ਮੈਂ ਵਾਪਸ ਚਲਾ ਜਾਵਾਂਗਾ।”
35ਯਾਹਵੇਹ ਦੇ ਦੂਤ ਨੇ ਬਿਲਆਮ ਨੂੰ ਕਿਹਾ, “ਮਨੁੱਖਾਂ ਦੇ ਨਾਲ ਜਾਹ, ਪਰ ਉਹੀ ਬੋਲ ਜੋ ਮੈਂ ਤੈਨੂੰ ਆਖਦਾ ਹਾਂ।” ਇਸ ਲਈ ਬਿਲਆਮ ਬਾਲਾਕ ਦੇ ਅਧਿਕਾਰੀਆਂ ਨਾਲ ਗਿਆ।
36ਜਦੋਂ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਰਿਹਾ ਹੈ ਤਾਂ ਉਹ ਉਸ ਨੂੰ ਮਿਲਣ ਲਈ ਅਰਨੋਨ ਦੀ ਸਰਹੱਦ ਉੱਤੇ ਮੋਆਬੀਆਂ ਦੇ ਨਗਰ ਵਿੱਚ ਜੋ ਉਸ ਦੇ ਇਲਾਕੇ ਦੇ ਹੱਦ ਉੱਤੇ ਸੀ ਬਾਹਰ ਗਿਆ।
37ਬਾਲਾਕ ਨੇ ਬਿਲਆਮ ਨੂੰ ਆਖਿਆ, “ਕੀ ਮੈਂ ਤੈਨੂੰ ਇੱਕ ਜ਼ਰੂਰਤ ਵਿੱਚ ਨਹੀਂ ਬੁਲਾਇਆ ਸੀ? ਤੁਸੀਂ ਮੇਰੇ ਕੋਲ ਕਿਉਂ ਨਹੀਂ ਆਏ? ਕੀ ਮੈਂ ਸੱਚ-ਮੁੱਚ ਤੈਨੂੰ ਇਨਾਮ ਦੇਣ ਦੇ ਯੋਗ ਨਹੀਂ ਹਾਂ?”