ਗਿਣਤੀ 22

ਜਦੋਂ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਰਿਹਾ ਹੈ ਤਾਂ ਉਹ ਉਸ ਨੂੰ ਮਿਲਣ ਲਈ ਅਰਨੋਨ ਦੀ ਸਰਹੱਦ ਉੱਤੇ ਮੋਆਬੀਆਂ ਦੇ ਨਗਰ ਵਿੱਚ ਜੋ ਉਸ ਦੇ ਇਲਾਕੇ ਦੇ ਹੱਦ ਉੱਤੇ ਸੀ ਬਾਹਰ ਗਿਆ।

Numbers 22:36 (UKJV) And when Balak heard that Balaam was come, he went out to meet him unto a city of Moab, which is in the border of Arnon, which is in the utmost coast.

34ਬਿਲਆਮ ਨੇ ਯਾਹਵੇਹ ਦੇ ਦੂਤ ਨੂੰ ਕਿਹਾ, “ਮੈਂ ਪਾਪ ਕੀਤਾ ਹੈ ਕਿਉਂ ਜੋ ਮੈਂ ਨਹੀਂ ਜਾਣਦਾ ਸੀ ਕਿ ਤੂੰ ਮੇਰਾ ਵਿਰੋਧ ਕਰਨ ਲਈ ਸੜਕ ਉੱਤੇ ਖੜ੍ਹੇ ਹੋਇਆ ਹੈ ਅਤੇ ਹੁਣ ਜੇ ਤੂੰ ਨਾਰਾਜ਼ ਹੈ ਤਾਂ ਮੈਂ ਵਾਪਸ ਚਲਾ ਜਾਵਾਂਗਾ।”

35ਯਾਹਵੇਹ ਦੇ ਦੂਤ ਨੇ ਬਿਲਆਮ ਨੂੰ ਕਿਹਾ, “ਮਨੁੱਖਾਂ ਦੇ ਨਾਲ ਜਾਹ, ਪਰ ਉਹੀ ਬੋਲ ਜੋ ਮੈਂ ਤੈਨੂੰ ਆਖਦਾ ਹਾਂ।” ਇਸ ਲਈ ਬਿਲਆਮ ਬਾਲਾਕ ਦੇ ਅਧਿਕਾਰੀਆਂ ਨਾਲ ਗਿਆ।

36ਜਦੋਂ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਰਿਹਾ ਹੈ ਤਾਂ ਉਹ ਉਸ ਨੂੰ ਮਿਲਣ ਲਈ ਅਰਨੋਨ ਦੀ ਸਰਹੱਦ ਉੱਤੇ ਮੋਆਬੀਆਂ ਦੇ ਨਗਰ ਵਿੱਚ ਜੋ ਉਸ ਦੇ ਇਲਾਕੇ ਦੇ ਹੱਦ ਉੱਤੇ ਸੀ ਬਾਹਰ ਗਿਆ।

37ਬਾਲਾਕ ਨੇ ਬਿਲਆਮ ਨੂੰ ਆਖਿਆ, “ਕੀ ਮੈਂ ਤੈਨੂੰ ਇੱਕ ਜ਼ਰੂਰਤ ਵਿੱਚ ਨਹੀਂ ਬੁਲਾਇਆ ਸੀ? ਤੁਸੀਂ ਮੇਰੇ ਕੋਲ ਕਿਉਂ ਨਹੀਂ ਆਏ? ਕੀ ਮੈਂ ਸੱਚ-ਮੁੱਚ ਤੈਨੂੰ ਇਨਾਮ ਦੇਣ ਦੇ ਯੋਗ ਨਹੀਂ ਹਾਂ?”

38ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਠੀਕ ਹੈ, ਮੈਂ ਹੁਣ ਤੁਹਾਡੇ ਕੋਲ ਆਇਆ ਹਾਂ। ਪਰ ਮੈਂ ਜੋ ਚਾਹਾਂ ਉਹ ਨਹੀਂ ਕਹਿ ਸਕਦਾ, ਮੈਂ ਉਹੀ ਬੋਲਾਂਗਾ ਜੋ ਯਾਹਵੇਹ ਮੇਰੇ ਮੂੰਹ ਵਿੱਚ ਪਾਉਂਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.