35ਯਾਹਵੇਹ ਦੇ ਦੂਤ ਨੇ ਬਿਲਆਮ ਨੂੰ ਕਿਹਾ, “ਮਨੁੱਖਾਂ ਦੇ ਨਾਲ ਜਾਹ, ਪਰ ਉਹੀ ਬੋਲ ਜੋ ਮੈਂ ਤੈਨੂੰ ਆਖਦਾ ਹਾਂ।” ਇਸ ਲਈ ਬਿਲਆਮ ਬਾਲਾਕ ਦੇ ਅਧਿਕਾਰੀਆਂ ਨਾਲ ਗਿਆ।
36ਜਦੋਂ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਰਿਹਾ ਹੈ ਤਾਂ ਉਹ ਉਸ ਨੂੰ ਮਿਲਣ ਲਈ ਅਰਨੋਨ ਦੀ ਸਰਹੱਦ ਉੱਤੇ ਮੋਆਬੀਆਂ ਦੇ ਨਗਰ ਵਿੱਚ ਜੋ ਉਸ ਦੇ ਇਲਾਕੇ ਦੇ ਹੱਦ ਉੱਤੇ ਸੀ ਬਾਹਰ ਗਿਆ।
37ਬਾਲਾਕ ਨੇ ਬਿਲਆਮ ਨੂੰ ਆਖਿਆ, “ਕੀ ਮੈਂ ਤੈਨੂੰ ਇੱਕ ਜ਼ਰੂਰਤ ਵਿੱਚ ਨਹੀਂ ਬੁਲਾਇਆ ਸੀ? ਤੁਸੀਂ ਮੇਰੇ ਕੋਲ ਕਿਉਂ ਨਹੀਂ ਆਏ? ਕੀ ਮੈਂ ਸੱਚ-ਮੁੱਚ ਤੈਨੂੰ ਇਨਾਮ ਦੇਣ ਦੇ ਯੋਗ ਨਹੀਂ ਹਾਂ?”
38ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਠੀਕ ਹੈ, ਮੈਂ ਹੁਣ ਤੁਹਾਡੇ ਕੋਲ ਆਇਆ ਹਾਂ। ਪਰ ਮੈਂ ਜੋ ਚਾਹਾਂ ਉਹ ਨਹੀਂ ਕਹਿ ਸਕਦਾ, ਮੈਂ ਉਹੀ ਬੋਲਾਂਗਾ ਜੋ ਯਾਹਵੇਹ ਮੇਰੇ ਮੂੰਹ ਵਿੱਚ ਪਾਉਂਦਾ ਹੈ।”
39ਤਦ ਬਿਲਆਮ ਬਾਲਾਕ ਦੇ ਨਾਲ ਕਿਰਯਥ-ਹਸੋਥ ਨੂੰ ਗਿਆ।