8ਮੈਂ ਉਹਨਾਂ ਨੂੰ ਕਿਵੇਂ ਸਰਾਪ ਦੇਵਾਂ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਰਾਪ ਨਹੀਂ ਦਿੱਤਾ? ਮੈਂ ਉਹਨਾਂ ਨੂੰ ਕਿਵੇਂ ਨਿੰਦ ਸਕਦਾ ਹਾਂ ਜਿਨ੍ਹਾਂ ਨੂੰ ਯਾਹਵੇਹ ਨੇ ਨਿੰਦਿਆ ਨਹੀਂ ਹੈ?
9ਮੈਂ ਉਹਨਾਂ ਨੂੰ ਚੱਟਾਨ ਦੀਆਂ ਟੀਸੀਆਂ ਤੋਂ ਵੇਖਦਾ ਹਾਂ, ਉੱਚਾਈਆਂ ਤੋਂ ਮੈਂ ਉਹਨਾਂ ਨੂੰ ਵੇਖਦਾ ਹਾਂ। ਮੈਂ ਅਜਿਹੇ ਲੋਕਾਂ ਨੂੰ ਵੇਖਦਾ ਹਾਂ ਜੋ ਅਲੱਗ ਰਹਿੰਦੇ ਹਨ, ਅਤੇ ਆਪਣੇ ਆਪ ਨੂੰ ਕੌਮਾਂ ਵਿੱਚੋਂ ਇੱਕ ਨਹੀਂ ਸਮਝਦੇ।
10ਕੌਣ ਯਾਕੋਬ ਦੀ ਧੂੜ ਨੂੰ ਗਿਣ ਸੱਕਦਾ ਹੈ ਜਾਂ ਇਸਰਾਏਲ ਦੇ ਇੱਕ ਚੌਥਾਈ ਵੀ ਗਿਣ ਸਕਦਾ ਹੈ? ਮੈਨੂੰ ਧਰਮੀ ਦੀ ਮੌਤ ਮਰਨ ਦਿਓ, ਅਤੇ ਮੇਰਾ ਅੰਤ ਉਹਨਾਂ ਵਾਂਗ ਹੋਵੇ!”
11ਬਾਲਾਕ ਨੇ ਬਿਲਆਮ ਨੂੰ ਕਿਹਾ, “ਤੂੰ ਮੇਰੇ ਨਾਲ ਕੀ ਕੀਤਾ ਹੈ? ਮੈਂ ਤੁਹਾਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਲਿਆਇਆ ਸੀ, ਪਰ ਤੁਸੀਂ ਉਹਨਾਂ ਨੂੰ ਅਸੀਸ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ!”
12ਉਸ ਨੇ ਉੱਤਰ ਦਿੱਤਾ, “ਕੀ ਮੈਨੂੰ ਉਹੀ ਨਾ ਬੋਲਣਾ ਚਾਹੀਦਾ ਜੋ ਯਾਹਵੇਹ ਮੇਰੇ ਮੂੰਹ ਵਿੱਚ ਪਾਉਂਦਾ ਹੈ?”