ਗਿਣਤੀ 23

ਬਾਲਾਕ ਨੇ ਬਿਲਆਮ ਨੂੰ ਕਿਹਾ, “ਤੂੰ ਮੇਰੇ ਨਾਲ ਕੀ ਕੀਤਾ ਹੈ? ਮੈਂ ਤੁਹਾਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਲਿਆਇਆ ਸੀ, ਪਰ ਤੁਸੀਂ ਉਹਨਾਂ ਨੂੰ ਅਸੀਸ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ!”

Numbers 23:11 (UKJV) And Balak said unto Balaam, What have you done unto me? I took you to curse mine enemies, and, behold, you have blessed them altogether.

9ਮੈਂ ਉਹਨਾਂ ਨੂੰ ਚੱਟਾਨ ਦੀਆਂ ਟੀਸੀਆਂ ਤੋਂ ਵੇਖਦਾ ਹਾਂ, ਉੱਚਾਈਆਂ ਤੋਂ ਮੈਂ ਉਹਨਾਂ ਨੂੰ ਵੇਖਦਾ ਹਾਂ। ਮੈਂ ਅਜਿਹੇ ਲੋਕਾਂ ਨੂੰ ਵੇਖਦਾ ਹਾਂ ਜੋ ਅਲੱਗ ਰਹਿੰਦੇ ਹਨ, ਅਤੇ ਆਪਣੇ ਆਪ ਨੂੰ ਕੌਮਾਂ ਵਿੱਚੋਂ ਇੱਕ ਨਹੀਂ ਸਮਝਦੇ।

10ਕੌਣ ਯਾਕੋਬ ਦੀ ਧੂੜ ਨੂੰ ਗਿਣ ਸੱਕਦਾ ਹੈ ਜਾਂ ਇਸਰਾਏਲ ਦੇ ਇੱਕ ਚੌਥਾਈ ਵੀ ਗਿਣ ਸਕਦਾ ਹੈ? ਮੈਨੂੰ ਧਰਮੀ ਦੀ ਮੌਤ ਮਰਨ ਦਿਓ, ਅਤੇ ਮੇਰਾ ਅੰਤ ਉਹਨਾਂ ਵਾਂਗ ਹੋਵੇ!”

11ਬਾਲਾਕ ਨੇ ਬਿਲਆਮ ਨੂੰ ਕਿਹਾ, “ਤੂੰ ਮੇਰੇ ਨਾਲ ਕੀ ਕੀਤਾ ਹੈ? ਮੈਂ ਤੁਹਾਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਲਿਆਇਆ ਸੀ, ਪਰ ਤੁਸੀਂ ਉਹਨਾਂ ਨੂੰ ਅਸੀਸ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ!”

12ਉਸ ਨੇ ਉੱਤਰ ਦਿੱਤਾ, “ਕੀ ਮੈਨੂੰ ਉਹੀ ਨਾ ਬੋਲਣਾ ਚਾਹੀਦਾ ਜੋ ਯਾਹਵੇਹ ਮੇਰੇ ਮੂੰਹ ਵਿੱਚ ਪਾਉਂਦਾ ਹੈ?”

13ਤਦ ਬਾਲਾਕ ਨੇ ਉਸ ਨੂੰ ਕਿਹਾ, “ਮੇਰੇ ਨਾਲ ਕਿਸੇ ਹੋਰ ਥਾਂ ਚੱਲ ਜਿੱਥੇ ਤੂੰ ਉਹਨਾਂ ਨੂੰ ਵੇਖ ਸਕੇ। ਤੂੰ ਉਹਨਾਂ ਸਾਰਿਆਂ ਨੂੰ ਨਹੀਂ ਵੇਖੇਗਾ ਪਰ ਸਿਰਫ ਉਹਨਾਂ ਦੇ ਡੇਰੇ ਦੇ ਬਾਹਰਲੇ ਹਿੱਸੇ ਨੂੰ ਵੇਖੇਗਾ ਅਤੇ ਉੱਥੋਂ, ਮੇਰੇ ਲਈ ਉਹਨਾਂ ਨੂੰ ਸਰਾਪ ਦੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.