ਗਿਣਤੀ 23

ਤਦ ਬਾਲਾਕ ਨੇ ਉਸ ਨੂੰ ਕਿਹਾ, “ਮੇਰੇ ਨਾਲ ਕਿਸੇ ਹੋਰ ਥਾਂ ਚੱਲ ਜਿੱਥੇ ਤੂੰ ਉਹਨਾਂ ਨੂੰ ਵੇਖ ਸਕੇ। ਤੂੰ ਉਹਨਾਂ ਸਾਰਿਆਂ ਨੂੰ ਨਹੀਂ ਵੇਖੇਗਾ ਪਰ ਸਿਰਫ ਉਹਨਾਂ ਦੇ ਡੇਰੇ ਦੇ ਬਾਹਰਲੇ ਹਿੱਸੇ ਨੂੰ ਵੇਖੇਗਾ ਅਤੇ ਉੱਥੋਂ, ਮੇਰੇ ਲਈ ਉਹਨਾਂ ਨੂੰ ਸਰਾਪ ਦੇ।”

Numbers 23:13 (UKJV) And Balak said unto him, Come, I pray you, with me unto another place, from whence you may see them: you shall see but the utmost part of them, and shall not see them all: and curse me them from thence.

11ਬਾਲਾਕ ਨੇ ਬਿਲਆਮ ਨੂੰ ਕਿਹਾ, “ਤੂੰ ਮੇਰੇ ਨਾਲ ਕੀ ਕੀਤਾ ਹੈ? ਮੈਂ ਤੁਹਾਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਲਿਆਇਆ ਸੀ, ਪਰ ਤੁਸੀਂ ਉਹਨਾਂ ਨੂੰ ਅਸੀਸ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ!”

12ਉਸ ਨੇ ਉੱਤਰ ਦਿੱਤਾ, “ਕੀ ਮੈਨੂੰ ਉਹੀ ਨਾ ਬੋਲਣਾ ਚਾਹੀਦਾ ਜੋ ਯਾਹਵੇਹ ਮੇਰੇ ਮੂੰਹ ਵਿੱਚ ਪਾਉਂਦਾ ਹੈ?”

13ਤਦ ਬਾਲਾਕ ਨੇ ਉਸ ਨੂੰ ਕਿਹਾ, “ਮੇਰੇ ਨਾਲ ਕਿਸੇ ਹੋਰ ਥਾਂ ਚੱਲ ਜਿੱਥੇ ਤੂੰ ਉਹਨਾਂ ਨੂੰ ਵੇਖ ਸਕੇ। ਤੂੰ ਉਹਨਾਂ ਸਾਰਿਆਂ ਨੂੰ ਨਹੀਂ ਵੇਖੇਗਾ ਪਰ ਸਿਰਫ ਉਹਨਾਂ ਦੇ ਡੇਰੇ ਦੇ ਬਾਹਰਲੇ ਹਿੱਸੇ ਨੂੰ ਵੇਖੇਗਾ ਅਤੇ ਉੱਥੋਂ, ਮੇਰੇ ਲਈ ਉਹਨਾਂ ਨੂੰ ਸਰਾਪ ਦੇ।”

14ਸੋ ਉਹ ਉਸ ਨੂੰ ਪਿਸਗਾਹ ਦੀ ਚੋਟੀ ਉੱਤੇ ਸੋਫੀਮ ਦੇ ਖੇਤ ਵਿੱਚ ਲੈ ਗਿਆ ਅਤੇ ਉੱਥੇ ਉਸ ਨੇ ਸੱਤ ਜਗਵੇਦੀਆਂ ਬਣਾਈਆਂ ਅਤੇ ਹਰੇਕ ਜਗਵੇਦੀ ਉੱਤੇ ਇੱਕ ਬਲਦ ਅਤੇ ਇੱਕ ਭੇਡੂ ਚੜ੍ਹਾਇਆ।

15ਬਿਲਆਮ ਨੇ ਬਾਲਾਕ ਨੂੰ ਕਿਹਾ, “ਜਦ ਤੱਕ ਮੈਂ ਉੱਥੇ ਉਸ ਨੂੰ ਮਿਲਾਂਗਾ, ਤੂੰ ਇੱਥੇ ਆਪਣੀ ਭੇਟ ਦੇ ਕੋਲ ਠਹਿਰ ਜਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.