12ਉਸ ਨੇ ਉੱਤਰ ਦਿੱਤਾ, “ਕੀ ਮੈਨੂੰ ਉਹੀ ਨਾ ਬੋਲਣਾ ਚਾਹੀਦਾ ਜੋ ਯਾਹਵੇਹ ਮੇਰੇ ਮੂੰਹ ਵਿੱਚ ਪਾਉਂਦਾ ਹੈ?”
13ਤਦ ਬਾਲਾਕ ਨੇ ਉਸ ਨੂੰ ਕਿਹਾ, “ਮੇਰੇ ਨਾਲ ਕਿਸੇ ਹੋਰ ਥਾਂ ਚੱਲ ਜਿੱਥੇ ਤੂੰ ਉਹਨਾਂ ਨੂੰ ਵੇਖ ਸਕੇ। ਤੂੰ ਉਹਨਾਂ ਸਾਰਿਆਂ ਨੂੰ ਨਹੀਂ ਵੇਖੇਗਾ ਪਰ ਸਿਰਫ ਉਹਨਾਂ ਦੇ ਡੇਰੇ ਦੇ ਬਾਹਰਲੇ ਹਿੱਸੇ ਨੂੰ ਵੇਖੇਗਾ ਅਤੇ ਉੱਥੋਂ, ਮੇਰੇ ਲਈ ਉਹਨਾਂ ਨੂੰ ਸਰਾਪ ਦੇ।”
14ਸੋ ਉਹ ਉਸ ਨੂੰ ਪਿਸਗਾਹ ਦੀ ਚੋਟੀ ਉੱਤੇ ਸੋਫੀਮ ਦੇ ਖੇਤ ਵਿੱਚ ਲੈ ਗਿਆ ਅਤੇ ਉੱਥੇ ਉਸ ਨੇ ਸੱਤ ਜਗਵੇਦੀਆਂ ਬਣਾਈਆਂ ਅਤੇ ਹਰੇਕ ਜਗਵੇਦੀ ਉੱਤੇ ਇੱਕ ਬਲਦ ਅਤੇ ਇੱਕ ਭੇਡੂ ਚੜ੍ਹਾਇਆ।
15ਬਿਲਆਮ ਨੇ ਬਾਲਾਕ ਨੂੰ ਕਿਹਾ, “ਜਦ ਤੱਕ ਮੈਂ ਉੱਥੇ ਉਸ ਨੂੰ ਮਿਲਾਂਗਾ, ਤੂੰ ਇੱਥੇ ਆਪਣੀ ਭੇਟ ਦੇ ਕੋਲ ਠਹਿਰ ਜਾ।”
16ਯਾਹਵੇਹ ਬਿਲਆਮ ਨੂੰ ਮਿਲਿਆ ਅਤੇ ਉਸ ਦੇ ਮੂੰਹ ਵਿੱਚ ਇੱਕ ਸ਼ਬਦ ਪਾ ਕੇ ਕਿਹਾ, “ਬਾਲਾਕ ਕੋਲ ਵਾਪਸ ਜਾਹ ਅਤੇ ਉਸਨੂੰ ਇਹ ਬਚਨ ਦੇ।”