ਗਿਣਤੀ 23

ਯਾਹਵੇਹ ਬਿਲਆਮ ਨੂੰ ਮਿਲਿਆ ਅਤੇ ਉਸ ਦੇ ਮੂੰਹ ਵਿੱਚ ਇੱਕ ਸ਼ਬਦ ਪਾ ਕੇ ਕਿਹਾ, “ਬਾਲਾਕ ਕੋਲ ਵਾਪਸ ਜਾਹ ਅਤੇ ਉਸਨੂੰ ਇਹ ਬਚਨ ਦੇ।”

Numbers 23:16 (UKJV) And the LORD met Balaam, and put a word in his mouth, and said, Go again unto Balak, and say thus.

14ਸੋ ਉਹ ਉਸ ਨੂੰ ਪਿਸਗਾਹ ਦੀ ਚੋਟੀ ਉੱਤੇ ਸੋਫੀਮ ਦੇ ਖੇਤ ਵਿੱਚ ਲੈ ਗਿਆ ਅਤੇ ਉੱਥੇ ਉਸ ਨੇ ਸੱਤ ਜਗਵੇਦੀਆਂ ਬਣਾਈਆਂ ਅਤੇ ਹਰੇਕ ਜਗਵੇਦੀ ਉੱਤੇ ਇੱਕ ਬਲਦ ਅਤੇ ਇੱਕ ਭੇਡੂ ਚੜ੍ਹਾਇਆ।

15ਬਿਲਆਮ ਨੇ ਬਾਲਾਕ ਨੂੰ ਕਿਹਾ, “ਜਦ ਤੱਕ ਮੈਂ ਉੱਥੇ ਉਸ ਨੂੰ ਮਿਲਾਂਗਾ, ਤੂੰ ਇੱਥੇ ਆਪਣੀ ਭੇਟ ਦੇ ਕੋਲ ਠਹਿਰ ਜਾ।”

16ਯਾਹਵੇਹ ਬਿਲਆਮ ਨੂੰ ਮਿਲਿਆ ਅਤੇ ਉਸ ਦੇ ਮੂੰਹ ਵਿੱਚ ਇੱਕ ਸ਼ਬਦ ਪਾ ਕੇ ਕਿਹਾ, “ਬਾਲਾਕ ਕੋਲ ਵਾਪਸ ਜਾਹ ਅਤੇ ਉਸਨੂੰ ਇਹ ਬਚਨ ਦੇ।”

17ਤਾਂ ਉਹ ਉਸ ਕੋਲ ਗਿਆ ਅਤੇ ਉਸ ਨੂੰ ਮੋਆਬੀ ਅਧਿਕਾਰੀਆਂ ਦੇ ਨਾਲ ਆਪਣੀ ਭੇਟ ਦੇ ਕੋਲ ਖੜ੍ਹਾ ਵੇਖਿਆ ਤਾਂ ਬਾਲਾਕ ਨੇ ਉਸਨੂੰ ਪੁੱਛਿਆ, “ਯਾਹਵੇਹ ਨੇ ਕੀ ਕਿਹਾ?”

18ਤਦ ਉਸ ਨੇ ਆਪਣਾ ਸੰਦੇਸ਼ ਸੁਣਾਇਆ, ਹੇ ਬਾਲਾਕ, ਉੱਠ ਅਤੇ ਸੁਣ ਸਿੱਪੋਰ ਦੇ ਪੁੱਤਰ, ਮੇਰੀ ਸੁਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.