ਗਿਣਤੀ 23

ਤਾਂ ਉਹ ਉਸ ਕੋਲ ਗਿਆ ਅਤੇ ਉਸ ਨੂੰ ਮੋਆਬੀ ਅਧਿਕਾਰੀਆਂ ਦੇ ਨਾਲ ਆਪਣੀ ਭੇਟ ਦੇ ਕੋਲ ਖੜ੍ਹਾ ਵੇਖਿਆ ਤਾਂ ਬਾਲਾਕ ਨੇ ਉਸਨੂੰ ਪੁੱਛਿਆ, “ਯਾਹਵੇਹ ਨੇ ਕੀ ਕਿਹਾ?”

Numbers 23:17 (UKJV) And when he came to him, behold, he stood by his burnt offering, and the princes of Moab with him. And Balak said unto him, What has the LORD spoken?

15ਬਿਲਆਮ ਨੇ ਬਾਲਾਕ ਨੂੰ ਕਿਹਾ, “ਜਦ ਤੱਕ ਮੈਂ ਉੱਥੇ ਉਸ ਨੂੰ ਮਿਲਾਂਗਾ, ਤੂੰ ਇੱਥੇ ਆਪਣੀ ਭੇਟ ਦੇ ਕੋਲ ਠਹਿਰ ਜਾ।”

16ਯਾਹਵੇਹ ਬਿਲਆਮ ਨੂੰ ਮਿਲਿਆ ਅਤੇ ਉਸ ਦੇ ਮੂੰਹ ਵਿੱਚ ਇੱਕ ਸ਼ਬਦ ਪਾ ਕੇ ਕਿਹਾ, “ਬਾਲਾਕ ਕੋਲ ਵਾਪਸ ਜਾਹ ਅਤੇ ਉਸਨੂੰ ਇਹ ਬਚਨ ਦੇ।”

17ਤਾਂ ਉਹ ਉਸ ਕੋਲ ਗਿਆ ਅਤੇ ਉਸ ਨੂੰ ਮੋਆਬੀ ਅਧਿਕਾਰੀਆਂ ਦੇ ਨਾਲ ਆਪਣੀ ਭੇਟ ਦੇ ਕੋਲ ਖੜ੍ਹਾ ਵੇਖਿਆ ਤਾਂ ਬਾਲਾਕ ਨੇ ਉਸਨੂੰ ਪੁੱਛਿਆ, “ਯਾਹਵੇਹ ਨੇ ਕੀ ਕਿਹਾ?”

18ਤਦ ਉਸ ਨੇ ਆਪਣਾ ਸੰਦੇਸ਼ ਸੁਣਾਇਆ, ਹੇ ਬਾਲਾਕ, ਉੱਠ ਅਤੇ ਸੁਣ ਸਿੱਪੋਰ ਦੇ ਪੁੱਤਰ, ਮੇਰੀ ਸੁਣ।

19ਪਰਮੇਸ਼ਵਰ ਮਨੁੱਖ ਨਹੀਂ ਕਿ ਉਹ ਝੂਠ ਬੋਲੇ, ਉਹ ਮਨੁੱਖ ਨਹੀਂ ਕਿ ਉਹ ਆਪਣਾ ਮਨ ਬਦਲ ਲਵੇ। ਜੋ ਉਹ ਬੋਲਦਾ ਹੈ ਅਤੇ ਫਿਰ ਕੰਮ ਨਹੀਂ ਕਰਦਾ? ਜੋ ਉਹ ਵਾਅਦਾ ਕਰਦਾ ਹੈ ਅਤੇ ਪੂਰਾ ਨਹੀਂ ਕਰਦਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.