25ਤਦ ਬਾਲਾਕ ਨੇ ਬਿਲਆਮ ਨੂੰ ਆਖਿਆ, ਨਾ ਤਾਂ ਉਹਨਾਂ ਨੂੰ ਸਰਾਪ ਦੇ ਅਤੇ ਨਾ ਹੀ ਉਹਨਾਂ ਨੂੰ ਅਸੀਸ ਦੇ!
26ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ ਕਿ ਮੈਂ ਉਹੀ ਕਰਨਾ ਹੈ ਜੋ ਯਾਹਵੇਹ ਆਖਦਾ ਹੈ?”
27ਤਦ ਬਾਲਾਕ ਨੇ ਬਿਲਆਮ ਨੂੰ ਕਿਹਾ, “ਆ, ਮੈਂ ਤੈਨੂੰ ਕਿਸੇ ਹੋਰ ਥਾਂ ਲੈ ਚੱਲਾਂ। ਸ਼ਾਇਦ ਇਹ ਪਰਮੇਸ਼ਵਰ ਨੂੰ ਚੰਗਾ ਲੱਗੇਗਾ ਕਿ ਤੂੰ ਉਥੋਂ ਮੇਰੇ ਲਈ ਉਹਨਾਂ ਨੂੰ ਸਰਾਪ ਦੇ।”
28ਅਤੇ ਬਾਲਾਕ ਬਿਲਆਮ ਨੂੰ ਪਓਰ ਦੀ ਚੋਟੀ ਉੱਤੇ ਲੈ ਗਿਆ, ਜਿਹੜੀ ਹੇਠਾਂ ਵੱਲ ਨੂੰ ਝੁਕੀ ਹੋਈ ਸੀ।
29ਬਿਲਆਮ ਨੇ ਬਾਲਾਕ ਨੂੰ ਆਖਿਆ, “ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਮੇਰੇ ਲਈ ਸੱਤ ਬਲਦ ਅਤੇ ਸੱਤ ਭੇਡੂ ਤਿਆਰ ਕਰ।”