8ਅਤੇ ਉਸ ਇਸਰਾਏਲੀ ਮਨੁੱਖ ਦੇ ਪਿੱਛੇ ਤੰਬੂ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਇਸਰਾਏਲ ਮਨੁੱਖ ਅਤੇ ਉਸ ਇਸਤਰੀ ਦੇ ਢਿੱਡ ਨੂੰ ਵਿੰਨ੍ਹ ਦਿੱਤਾ ਤਾਂ ਇਸਰਾਏਲੀਆਂ ਤੋਂ ਬਵਾਂ ਰੁਕ ਗਈ।
9ਪਰ ਜਿਹੜੇ ਲੋਕ ਮਹਾਂਮਾਰੀ ਵਿੱਚ ਮਰੇ ਉਹਨਾਂ ਦੀ ਗਿਣਤੀ 24,000 ਸੀ।
10ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
11“ਅਲਆਜ਼ਾਰ ਦੇ ਪੁੱਤਰ ਫੀਨਹਾਸ, ਹਾਰੋਨ ਦੇ ਪੁੱਤਰ, ਜਾਜਕ ਨੇ ਇਸਰਾਏਲੀਆਂ ਤੋਂ ਮੇਰਾ ਗੁੱਸਾ ਦੂਰ ਕਰ ਦਿੱਤਾ ਹੈ। ਜਦ ਉਹ ਉਹਨਾਂ ਵਿੱਚ ਮੇਰੀ ਅਣਖ ਕਾਰਨ ਅਣਖੀ ਹੋਇਆਂ ਤਾਂ ਹੀ ਮੈਂ ਇਸਰਾਏਲ ਦਾ ਆਪਣੀ ਅਣਖ ਦੇ ਕਾਰਨ ਨਾਸ ਨਾ ਕੀਤਾ।
12ਇਸ ਲਈ ਉਹ ਨੂੰ ਆਖ ਕਿ ਮੈਂ ਉਹ ਦੇ ਨਾਲ ਸ਼ਾਂਤੀ ਦਾ ਨੇਮ ਬੰਨ੍ਹ ਰਿਹਾ ਹਾਂ।