ਗਿਣਤੀ 25

“ਅਲਆਜ਼ਾਰ ਦੇ ਪੁੱਤਰ ਫੀਨਹਾਸ, ਹਾਰੋਨ ਦੇ ਪੁੱਤਰ, ਜਾਜਕ ਨੇ ਇਸਰਾਏਲੀਆਂ ਤੋਂ ਮੇਰਾ ਗੁੱਸਾ ਦੂਰ ਕਰ ਦਿੱਤਾ ਹੈ। ਜਦ ਉਹ ਉਹਨਾਂ ਵਿੱਚ ਮੇਰੀ ਅਣਖ ਕਾਰਨ ਅਣਖੀ ਹੋਇਆਂ ਤਾਂ ਹੀ ਮੈਂ ਇਸਰਾਏਲ ਦਾ ਆਪਣੀ ਅਣਖ ਦੇ ਕਾਰਨ ਨਾਸ ਨਾ ਕੀਤਾ।

Numbers 25:11 (UKJV) Phinehas, the son of Eleazar, the son of Aaron the priest, has turned my wrath away from the children of Israel, while he was zealous for my sake among them, that I consumed not the children of Israel in my jealousy.

9ਪਰ ਜਿਹੜੇ ਲੋਕ ਮਹਾਂਮਾਰੀ ਵਿੱਚ ਮਰੇ ਉਹਨਾਂ ਦੀ ਗਿਣਤੀ 24,000 ਸੀ।

10ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

11“ਅਲਆਜ਼ਾਰ ਦੇ ਪੁੱਤਰ ਫੀਨਹਾਸ, ਹਾਰੋਨ ਦੇ ਪੁੱਤਰ, ਜਾਜਕ ਨੇ ਇਸਰਾਏਲੀਆਂ ਤੋਂ ਮੇਰਾ ਗੁੱਸਾ ਦੂਰ ਕਰ ਦਿੱਤਾ ਹੈ। ਜਦ ਉਹ ਉਹਨਾਂ ਵਿੱਚ ਮੇਰੀ ਅਣਖ ਕਾਰਨ ਅਣਖੀ ਹੋਇਆਂ ਤਾਂ ਹੀ ਮੈਂ ਇਸਰਾਏਲ ਦਾ ਆਪਣੀ ਅਣਖ ਦੇ ਕਾਰਨ ਨਾਸ ਨਾ ਕੀਤਾ।

12ਇਸ ਲਈ ਉਹ ਨੂੰ ਆਖ ਕਿ ਮੈਂ ਉਹ ਦੇ ਨਾਲ ਸ਼ਾਂਤੀ ਦਾ ਨੇਮ ਬੰਨ੍ਹ ਰਿਹਾ ਹਾਂ।

13ਉਹ ਅਤੇ ਉਹ ਦੇ ਉੱਤਰਾਧਿਕਾਰੀਆਂ ਨਾਲ ਇੱਕ ਸਦੀਵੀ ਦੇ ਜਾਜਕਾਈ ਦਾ ਨੇਮ ਹੋਵੇਗਾ, ਕਿਉਂਕਿ ਉਹ ਆਪਣੇ ਪਰਮੇਸ਼ਵਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪ੍ਰਾਸਚਿਤ ਕੀਤਾ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.