ਗਿਣਤੀ 25

ਤਦ ਉਹਨਾਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਲਈ ਸੱਦਾ ਦਿੱਤਾ ਤਾਂ ਲੋਕਾਂ ਨੇ ਬਲੀ ਦਾ ਭੋਜਨ ਖਾਧਾ ਅਤੇ ਇਨ੍ਹਾਂ ਦੇਵਤਿਆਂ ਅੱਗੇ ਮੱਥਾ ਟੇਕਿਆ।

Numbers 25:2 (UKJV) And they called the people unto the sacrifices of their gods: and the people did eat, and bowed down to their gods.

1ਜਦੋਂ ਇਸਰਾਏਲੀ ਸ਼ਿੱਟੀਮ ਵਿੱਚ ਰਹਿੰਦੇ ਸਨ, ਤਾਂ ਆਦਮੀ ਮੋਆਬੀ ਦੀਆਂ ਔਰਤਾਂ ਨਾਲ ਵਿਭਚਾਰ ਕਰਨ ਲੱਗ ਪਏ,

2ਤਦ ਉਹਨਾਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਲਈ ਸੱਦਾ ਦਿੱਤਾ ਤਾਂ ਲੋਕਾਂ ਨੇ ਬਲੀ ਦਾ ਭੋਜਨ ਖਾਧਾ ਅਤੇ ਇਨ੍ਹਾਂ ਦੇਵਤਿਆਂ ਅੱਗੇ ਮੱਥਾ ਟੇਕਿਆ।

3ਸੋ ਇਸਰਾਏਲ ਨੇ ਆਪਣੇ ਆਪ ਨੂੰ ਪਿਓਰ ਦੇ ਬਆਲ ਨਾਲ ਜੋੜ ਲਿਆ, ਅਤੇ ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਭੜਕ ਉੱਠਿਆ।

4ਫ਼ੇਰ ਮੋਸ਼ੇਹ ਨੇ ਇਸਰਾਏਲ ਦੇ ਨਿਆਂਈਆਂ ਨੂੰ ਹੁਕਮ ਦਿੱਤਾ, “ਤੁਹਾਡੇ ਵਿੱਚੋਂ ਹਰ ਇੱਕ ਨੂੰ ਆਪਣੇ ਗੋਤ ਦੇ ਹਰੇਕ ਵਿਅਕਤੀ ਨੂੰ ਮਾਰ ਦੇਣਾ ਚਾਹੀਦਾ ਹੈ ਜੋ ਪਓਰ ਦੇ ਬਆਲ ਦਾ ਭਗਤ ਬਣ ਗਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.