3ਇਸ ਲਈ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ, ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਉਹਨਾਂ ਨਾਲ ਗੱਲ ਕੀਤੀ ਅਤੇ ਕਿਹਾ,
4“ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਨੁੱਖਾਂ ਦੀ ਗਿਣਤੀ ਕਰੋ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।” ਇਹ ਉਹ ਇਸਰਾਏਲੀ ਸਨ ਜੋ ਮਿਸਰ ਵਿੱਚੋਂ ਨਿਕਲੇ ਸਨ:
5ਇਸਰਾਏਲ ਦੇ ਜੇਠੇ ਪੁੱਤਰ ਰਊਬੇਨ ਦੇ ਉੱਤਰਾਧਿਕਾਰੀ ਸਨ: ਹਨੋਕ ਤੋਂ, ਹਨੋਕੀਆਂ ਗੋਤ; ਪੱਲੂ ਤੋਂ, ਪੱਲੂਆਂ ਕਬੀਲੇ;
6ਹੇਜ਼ਰੋਨ ਤੋਂ, ਹੇਜ਼ਰੋਨ ਦਾ ਪਰਿਵਾਰ; ਕਰਮੀ ਤੋਂ, ਕਰਮੀਆਂ ਪਰਿਵਾਰ।
7ਇਹ ਰਊਬੇਨ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 43,730 ਸੀ।