8“ਇਸਰਾਏਲ ਦੇ ਲੋਕਾਂ ਨੂੰ ਆਖ, ‘ਜੇ ਕੋਈ ਮਨੁੱਖ ਮਰਦਾ ਹੈ ਅਤੇ ਉਸਦੇ ਕੋਈ ਪੁੱਤਰ ਨਹੀਂ ਹੁੰਦਾ, ਤਾਂ ਉਸਦੀ ਵਿਰਾਸਤ ਉਸਦੀ ਧੀ ਨੂੰ ਦਿਓ।
9ਜੇਕਰ ਉਸ ਦੀ ਕੋਈ ਧੀ ਨਹੀਂ ਹੈ ਤਾਂ ਉਸ ਦੀ ਵਿਰਾਸਤ ਉਸ ਦੇ ਭਰਾਵਾਂ ਨੂੰ ਦੇ ਦਿਓ।
10ਜੇਕਰ ਉਸ ਦੇ ਕੋਈ ਭਰਾ ਨਹੀਂ ਹਨ ਤਾਂ ਉਹ ਦੀ ਵਿਰਾਸਤ ਉਸ ਦੇ ਪਿਤਾ ਦੇ ਭਰਾਵਾਂ ਨੂੰ ਦੇ ਦਿਓ।
11ਜੇਕਰ ਉਹ ਦੇ ਪਿਤਾ ਦਾ ਕੋਈ ਭਰਾ ਨਾ ਹੋਵੇ ਤਾਂ ਉਹ ਦੀ ਮਿਰਾਸ ਉਸ ਦੇ ਗੋਤ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਦਿਓ ਤਾਂ ਜੋ ਉਹ ਉਸ ਉੱਤੇ ਕਬਜ਼ਾ ਕਰ ਲਵੇ। ਇਹ ਇਸਰਾਏਲੀਆਂ ਲਈ ਨਿਆਂ ਦੀ ਬਿਧੀ ਹੋਵੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।’ ”
12ਇਸ ਤੋਂ ਬਾਅਦ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ, “ਤੂੰ ਇਸ ਅਬਾਰੀਮ ਪਰਬਤ ਉੱਤੇ ਜਾ ਅਤੇ ਉਸ ਧਰਤੀ ਨੂੰ ਵੇਖ ਜਿਹੜੀ ਮੈਂ ਇਸਰਾਏਲ ਦੇ ਘਰਾਣੇ ਨੂੰ ਦਿੱਤੀ ਹੈ।