ਗਿਣਤੀ 27

ਇਸ ਤੋਂ ਬਾਅਦ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ, “ਤੂੰ ਇਸ ਅਬਾਰੀਮ ਪਰਬਤ ਉੱਤੇ ਜਾ ਅਤੇ ਉਸ ਧਰਤੀ ਨੂੰ ਵੇਖ ਜਿਹੜੀ ਮੈਂ ਇਸਰਾਏਲ ਦੇ ਘਰਾਣੇ ਨੂੰ ਦਿੱਤੀ ਹੈ।

Numbers 27:12 (UKJV) And the LORD said unto Moses, Get you up into this mount Abarim, and see the land which I have given unto the children of Israel.

10ਜੇਕਰ ਉਸ ਦੇ ਕੋਈ ਭਰਾ ਨਹੀਂ ਹਨ ਤਾਂ ਉਹ ਦੀ ਵਿਰਾਸਤ ਉਸ ਦੇ ਪਿਤਾ ਦੇ ਭਰਾਵਾਂ ਨੂੰ ਦੇ ਦਿਓ।

11ਜੇਕਰ ਉਹ ਦੇ ਪਿਤਾ ਦਾ ਕੋਈ ਭਰਾ ਨਾ ਹੋਵੇ ਤਾਂ ਉਹ ਦੀ ਮਿਰਾਸ ਉਸ ਦੇ ਗੋਤ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਦਿਓ ਤਾਂ ਜੋ ਉਹ ਉਸ ਉੱਤੇ ਕਬਜ਼ਾ ਕਰ ਲਵੇ। ਇਹ ਇਸਰਾਏਲੀਆਂ ਲਈ ਨਿਆਂ ਦੀ ਬਿਧੀ ਹੋਵੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।’ ”

12ਇਸ ਤੋਂ ਬਾਅਦ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ, “ਤੂੰ ਇਸ ਅਬਾਰੀਮ ਪਰਬਤ ਉੱਤੇ ਜਾ ਅਤੇ ਉਸ ਧਰਤੀ ਨੂੰ ਵੇਖ ਜਿਹੜੀ ਮੈਂ ਇਸਰਾਏਲ ਦੇ ਘਰਾਣੇ ਨੂੰ ਦਿੱਤੀ ਹੈ।

13ਉਸ ਨੂੰ ਵੇਖਣ ਤੋਂ ਬਾਅਦ, ਤੁਸੀਂ ਵੀ ਆਪਣੇ ਲੋਕਾਂ ਵਿੱਚ ਇਕੱਠੇ ਹੋ ਜਾਵੋਂਗੇ ਜਿਵੇਂ ਤੁਹਾਡਾ ਭਰਾ ਹਾਰੋਨ ਸੀ।

14ਕਿਉਂਕਿ ਜਦੋਂ ਲੋਕਾਂ ਨੇ ਜ਼ੀਨ ਦੇ ਮਾਰੂਥਲ ਵਿੱਚ ਪਾਣੀ ਲਈ ਬਗਾਵਤ ਕੀਤੀ, ਤਾਂ ਤੁਸੀਂ ਦੋਵਾਂ ਨੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਸੀ ਕਿ ਤੁਸੀਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮੈਨੂੰ ਪਵਿੱਤਰ ਮੰਨੋ।” (ਇਹ ਸੀਨ ਦੇ ਮਾਰੂਥਲ ਵਿੱਚ ਮਰੀਬਾਹ ਕਾਦੇਸ਼ ਦੇ ਪਾਣੀ ਸਨ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.