12ਇਸ ਤੋਂ ਬਾਅਦ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ, “ਤੂੰ ਇਸ ਅਬਾਰੀਮ ਪਰਬਤ ਉੱਤੇ ਜਾ ਅਤੇ ਉਸ ਧਰਤੀ ਨੂੰ ਵੇਖ ਜਿਹੜੀ ਮੈਂ ਇਸਰਾਏਲ ਦੇ ਘਰਾਣੇ ਨੂੰ ਦਿੱਤੀ ਹੈ।
13ਉਸ ਨੂੰ ਵੇਖਣ ਤੋਂ ਬਾਅਦ, ਤੁਸੀਂ ਵੀ ਆਪਣੇ ਲੋਕਾਂ ਵਿੱਚ ਇਕੱਠੇ ਹੋ ਜਾਵੋਂਗੇ ਜਿਵੇਂ ਤੁਹਾਡਾ ਭਰਾ ਹਾਰੋਨ ਸੀ।
14ਕਿਉਂਕਿ ਜਦੋਂ ਲੋਕਾਂ ਨੇ ਜ਼ੀਨ ਦੇ ਮਾਰੂਥਲ ਵਿੱਚ ਪਾਣੀ ਲਈ ਬਗਾਵਤ ਕੀਤੀ, ਤਾਂ ਤੁਸੀਂ ਦੋਵਾਂ ਨੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਸੀ ਕਿ ਤੁਸੀਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮੈਨੂੰ ਪਵਿੱਤਰ ਮੰਨੋ।” (ਇਹ ਸੀਨ ਦੇ ਮਾਰੂਥਲ ਵਿੱਚ ਮਰੀਬਾਹ ਕਾਦੇਸ਼ ਦੇ ਪਾਣੀ ਸਨ।)
15ਮੋਸ਼ੇਹ ਨੇ ਯਾਹਵੇਹ ਨੂੰ ਕਿਹਾ,
16“ਯਾਹਵੇਹ, ਸਾਹ ਦੇਣ ਵਾਲਾ ਪਰਮੇਸ਼ਵਰ ਹੈ ਜੋ ਸਾਰੀਆਂ ਜੀਵਾਂ ਨੂੰ ਸਾਹ ਦਿੰਦਾ ਹੈ, ਇਸ ਲਈ ਇਹਨਾਂ ਲੋਕਾਂ ਲਈ ਇੱਕ ਆਗੂ ਨਿਯੁਕਤ ਕਰੋ।