ਗਿਣਤੀ 27

ਉਹ ਅਲਆਜ਼ਾਰ ਜਾਜਕ ਦੇ ਅੱਗੇ ਖੜ੍ਹਾ ਹੋਵੇ, ਜੋ ਯਾਹਵੇਹ ਦੇ ਸਾਹਮਣੇ ਊਰੀਮ ਬਾਰੇ ਪੁੱਛ-ਗਿੱਛ ਕਰਕੇ ਉਸ ਦੇ ਲਈ ਫੈਸਲੇ ਲਵੇਗਾ। ਉਸ ਦੇ ਹੁਕਮ ਉੱਤੇ ਉਹ ਅਤੇ ਇਸਰਾਏਲੀਆਂ ਦੀ ਸਾਰੀ ਕੌਮ ਬਾਹਰ ਜਾਵੇਗੀ ਅਤੇ ਉਸ ਦੇ ਹੁਕਮ ਉੱਤੇ ਉਹ ਅੰਦਰ ਆਉਣਗੇ।”

Numbers 27:21 (UKJV) And he shall stand before Eleazar the priest, who shall ask counsel for him after the judgment of Urim before the LORD: at his word shall they go out, and at his word they shall come in, both he, and all the children of Israel with him, even all the congregation.

19ਉਹ ਨੂੰ ਅਲਆਜ਼ਾਰ ਜਾਜਕ ਅਤੇ ਸਾਰੀ ਸਭਾ ਦੇ ਸਾਹਮਣੇ ਖੜਾ ਕਰ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਉਸ ਨੂੰ ਹੁਕਮ ਦੇ।

20ਉਸ ਨੂੰ ਆਪਣਾ ਕੁਝ ਅਧਿਕਾਰ ਦੇ ਤਾਂ ਜੋ ਇਸਰਾਏਲ ਦੀ ਸਾਰੀ ਕੌਮ ਉਸ ਦਾ ਕਹਿਣਾ ਮੰਨੇ।

21ਉਹ ਅਲਆਜ਼ਾਰ ਜਾਜਕ ਦੇ ਅੱਗੇ ਖੜ੍ਹਾ ਹੋਵੇ, ਜੋ ਯਾਹਵੇਹ ਦੇ ਸਾਹਮਣੇ ਊਰੀਮ ਬਾਰੇ ਪੁੱਛ-ਗਿੱਛ ਕਰਕੇ ਉਸ ਦੇ ਲਈ ਫੈਸਲੇ ਲਵੇਗਾ। ਉਸ ਦੇ ਹੁਕਮ ਉੱਤੇ ਉਹ ਅਤੇ ਇਸਰਾਏਲੀਆਂ ਦੀ ਸਾਰੀ ਕੌਮ ਬਾਹਰ ਜਾਵੇਗੀ ਅਤੇ ਉਸ ਦੇ ਹੁਕਮ ਉੱਤੇ ਉਹ ਅੰਦਰ ਆਉਣਗੇ।”

22ਮੋਸ਼ੇਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ। ਉਸਨੇ ਯੇਹੋਸ਼ੁਆ ਨੂੰ ਲਿਆ ਅਤੇ ਉਸਨੂੰ ਅਲਆਜ਼ਾਰ ਜਾਜਕ ਅਤੇ ਸਾਰੀ ਸਭਾ ਦੇ ਸਾਹਮਣੇ ਖੜ੍ਹਾ ਕੀਤਾ।

23ਤਦ ਉਸ ਨੇ ਆਪਣੇ ਹੱਥ ਉਸ ਉੱਤੇ ਰੱਖੇ ਅਤੇ ਉਸ ਨੂੰ ਹੁਕਮ ਦਿੱਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.