17ਇਹ ਉਸਦੇ ਹੱਕ ਵਿੱਚ ਸਹੀ ਹੋਵੇਗਾ। ਉਹ ਉਹਨਾਂ ਦਾ ਆਗੂ ਹੋ ਕੇ ਇਸ ਦੇਸ਼ ਵਿੱਚ ਵੜਨ ਲਈ ਉਹਨਾਂ ਦੀ ਅਗਵਾਈ ਕਰੇਗਾ, ਤਾਂ ਜੋ ਯਾਹਵੇਹ ਦੇ ਲੋਕਾਂ ਦੀ ਹਾਲਤ ਉਹਨਾਂ ਭੇਡਾਂ ਵਰਗੀ ਨਾ ਹੋ ਜਾਵੇ ਜਿਨ੍ਹਾਂ ਦਾ ਕੋਈ ਅਯਾਲੀ ਨਾ ਹੋਵੇ।”
18ਤਾਂ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਨੂਨ ਦੇ ਪੁੱਤਰ ਯੇਹੋਸ਼ੁਆ ਨੂੰ ਲੈ ਜਾ, ਕਿਉਂਕਿ ਇਸ ਵਿੱਚ ਅਗਵਾਈ ਕਰਨ ਦਾ ਆਤਮਾ ਹੈ, ਅਤੇ ਆਪਣਾ ਹੱਥ ਉਸ ਉੱਤੇ ਰੱਖ।
19ਉਹ ਨੂੰ ਅਲਆਜ਼ਾਰ ਜਾਜਕ ਅਤੇ ਸਾਰੀ ਸਭਾ ਦੇ ਸਾਹਮਣੇ ਖੜਾ ਕਰ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਉਸ ਨੂੰ ਹੁਕਮ ਦੇ।
20ਉਸ ਨੂੰ ਆਪਣਾ ਕੁਝ ਅਧਿਕਾਰ ਦੇ ਤਾਂ ਜੋ ਇਸਰਾਏਲ ਦੀ ਸਾਰੀ ਕੌਮ ਉਸ ਦਾ ਕਹਿਣਾ ਮੰਨੇ।
21ਉਹ ਅਲਆਜ਼ਾਰ ਜਾਜਕ ਦੇ ਅੱਗੇ ਖੜ੍ਹਾ ਹੋਵੇ, ਜੋ ਯਾਹਵੇਹ ਦੇ ਸਾਹਮਣੇ ਊਰੀਮ ਬਾਰੇ ਪੁੱਛ-ਗਿੱਛ ਕਰਕੇ ਉਸ ਦੇ ਲਈ ਫੈਸਲੇ ਲਵੇਗਾ। ਉਸ ਦੇ ਹੁਕਮ ਉੱਤੇ ਉਹ ਅਤੇ ਇਸਰਾਏਲੀਆਂ ਦੀ ਸਾਰੀ ਕੌਮ ਬਾਹਰ ਜਾਵੇਗੀ ਅਤੇ ਉਸ ਦੇ ਹੁਕਮ ਉੱਤੇ ਉਹ ਅੰਦਰ ਆਉਣਗੇ।”