ਗਿਣਤੀ 27

ਤਾਂ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਨੂਨ ਦੇ ਪੁੱਤਰ ਯੇਹੋਸ਼ੁਆ ਨੂੰ ਲੈ ਜਾ, ਕਿਉਂਕਿ ਇਸ ਵਿੱਚ ਅਗਵਾਈ ਕਰਨ ਦਾ ਆਤਮਾ ਹੈ, ਅਤੇ ਆਪਣਾ ਹੱਥ ਉਸ ਉੱਤੇ ਰੱਖ।

Numbers 27:18 (UKJV) And the LORD said unto Moses, Take you Joshua the son of Nun, a man in whom is the spirit, and lay yours hand upon him;

16“ਯਾਹਵੇਹ, ਸਾਹ ਦੇਣ ਵਾਲਾ ਪਰਮੇਸ਼ਵਰ ਹੈ ਜੋ ਸਾਰੀਆਂ ਜੀਵਾਂ ਨੂੰ ਸਾਹ ਦਿੰਦਾ ਹੈ, ਇਸ ਲਈ ਇਹਨਾਂ ਲੋਕਾਂ ਲਈ ਇੱਕ ਆਗੂ ਨਿਯੁਕਤ ਕਰੋ।

17ਇਹ ਉਸਦੇ ਹੱਕ ਵਿੱਚ ਸਹੀ ਹੋਵੇਗਾ। ਉਹ ਉਹਨਾਂ ਦਾ ਆਗੂ ਹੋ ਕੇ ਇਸ ਦੇਸ਼ ਵਿੱਚ ਵੜਨ ਲਈ ਉਹਨਾਂ ਦੀ ਅਗਵਾਈ ਕਰੇਗਾ, ਤਾਂ ਜੋ ਯਾਹਵੇਹ ਦੇ ਲੋਕਾਂ ਦੀ ਹਾਲਤ ਉਹਨਾਂ ਭੇਡਾਂ ਵਰਗੀ ਨਾ ਹੋ ਜਾਵੇ ਜਿਨ੍ਹਾਂ ਦਾ ਕੋਈ ਅਯਾਲੀ ਨਾ ਹੋਵੇ।”

18ਤਾਂ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਨੂਨ ਦੇ ਪੁੱਤਰ ਯੇਹੋਸ਼ੁਆ ਨੂੰ ਲੈ ਜਾ, ਕਿਉਂਕਿ ਇਸ ਵਿੱਚ ਅਗਵਾਈ ਕਰਨ ਦਾ ਆਤਮਾ ਹੈ, ਅਤੇ ਆਪਣਾ ਹੱਥ ਉਸ ਉੱਤੇ ਰੱਖ।

19ਉਹ ਨੂੰ ਅਲਆਜ਼ਾਰ ਜਾਜਕ ਅਤੇ ਸਾਰੀ ਸਭਾ ਦੇ ਸਾਹਮਣੇ ਖੜਾ ਕਰ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਉਸ ਨੂੰ ਹੁਕਮ ਦੇ।

20ਉਸ ਨੂੰ ਆਪਣਾ ਕੁਝ ਅਧਿਕਾਰ ਦੇ ਤਾਂ ਜੋ ਇਸਰਾਏਲ ਦੀ ਸਾਰੀ ਕੌਮ ਉਸ ਦਾ ਕਹਿਣਾ ਮੰਨੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.