1ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਘਰਾਣੇ ਵਿੱਚੋਂ, ਸਲਾਫ਼ਹਾਦ ਦੀਆਂ ਧੀਆਂ ਜੋ ਹੇਫਰ ਦਾ ਪੁੱਤਰ, ਗਿਲਆਦ ਦਾ ਪੁੱਤਰ, ਮਾਕੀਰ ਦਾ ਪੁੱਤਰ, ਜਿਨ੍ਹਾਂ ਦੇ ਨਾਮ ਮਹਲਾਹ, ਨੋਹ, ਹੋਗਲਾਹ, ਮਿਲਕਾਹ ਅਤੇ ਤਿਰਜ਼ਾਹ ਸਨ।
2ਉਹਨਾਂ ਨੇ ਮੋਸ਼ੇਹ, ਅਲਆਜ਼ਾਰ ਜਾਜਕ, ਆਗੂਆਂ ਅਤੇ ਸਾਰੀ ਸਭਾ ਦੇ ਅੱਗੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਖਲੋ ਕੇ ਆਖਿਆ,
3“ਸਾਡਾ ਪਿਤਾ ਉਜਾੜ ਵਿੱਚ ਮਰ ਗਿਆ। ਉਹ ਕੋਰਾਹ ਦੀ ਟੋਲੀ ਵਿੱਚੋਂ ਨਹੀਂ ਸੀ, ਜੋ ਯਾਹਵੇਹ ਦੇ ਵਿਰੁੱਧ ਇਕੱਠੇ ਹੋਏ ਸਨ, ਪਰ ਉਹ ਆਪਣੇ ਪਾਪ ਲਈ ਮਰਿਆ ਅਤੇ ਉਸ ਦਾ ਕੋਈ ਪੁੱਤਰ ਵੀ ਨਹੀਂ ਸੀ।
4ਸਾਡੇ ਪਿਤਾ ਦਾ ਨਾਮ ਉਸ ਦੇ ਗੋਤ ਵਿੱਚੋਂ ਕਿਉਂ ਨਾ ਮਿਟ ਜਾਵੇ ਕਿਉਂਕਿ ਉਸ ਦਾ ਕੋਈ ਪੁੱਤਰ ਨਹੀਂ ਸੀ? ਸਾਨੂੰ ਸਾਡੇ ਪਿਤਾ ਦੇ ਭਰਾਵਾਂ ਦੇ ਨਾਲ ਜਾਇਦਾਦ ਦੇ ਦਿਓ।”
5ਤਾਂ ਮੋਸ਼ੇਹ ਨੇ ਉਹਨਾਂ ਦਾ ਮੁਕੱਦਮਾ ਯਾਹਵੇਹ ਦੇ ਅੱਗੇ ਪੇਸ਼ ਕੀਤਾ,