ਗਿਣਤੀ 27

“ਸਲਾਫ਼ਹਾਦ ਦੀਆਂ ਧੀਆਂ ਜੋ ਕਹਿ ਰਹੀਆਂ ਹਨ ਉਹ ਸਹੀ ਹੈ। ਤੁਹਾਨੂੰ ਜ਼ਰੂਰ ਉਹਨਾਂ ਨੂੰ ਉਹਨਾਂ ਦੇ ਪਿਤਾ ਦੇ ਭਰਾਵਾਂ ਦੇ ਨਾਲ ਵਿਰਾਸਤ ਵਜੋਂ ਜਾਇਦਾਦ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੇ ਪਿਤਾ ਦੀ ਵਿਰਾਸਤ ਉਹਨਾਂ ਨੂੰ ਦਿਓ।

Numbers 27:7 (UKJV) The daughters of Zelophehad speak right: you shall surely give them a possession of an inheritance among their father's brethren; and you shall cause the inheritance of their father to pass unto them.

5ਤਾਂ ਮੋਸ਼ੇਹ ਨੇ ਉਹਨਾਂ ਦਾ ਮੁਕੱਦਮਾ ਯਾਹਵੇਹ ਦੇ ਅੱਗੇ ਪੇਸ਼ ਕੀਤਾ,

6ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

7“ਸਲਾਫ਼ਹਾਦ ਦੀਆਂ ਧੀਆਂ ਜੋ ਕਹਿ ਰਹੀਆਂ ਹਨ ਉਹ ਸਹੀ ਹੈ। ਤੁਹਾਨੂੰ ਜ਼ਰੂਰ ਉਹਨਾਂ ਨੂੰ ਉਹਨਾਂ ਦੇ ਪਿਤਾ ਦੇ ਭਰਾਵਾਂ ਦੇ ਨਾਲ ਵਿਰਾਸਤ ਵਜੋਂ ਜਾਇਦਾਦ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੇ ਪਿਤਾ ਦੀ ਵਿਰਾਸਤ ਉਹਨਾਂ ਨੂੰ ਦਿਓ।

8“ਇਸਰਾਏਲ ਦੇ ਲੋਕਾਂ ਨੂੰ ਆਖ, ‘ਜੇ ਕੋਈ ਮਨੁੱਖ ਮਰਦਾ ਹੈ ਅਤੇ ਉਸਦੇ ਕੋਈ ਪੁੱਤਰ ਨਹੀਂ ਹੁੰਦਾ, ਤਾਂ ਉਸਦੀ ਵਿਰਾਸਤ ਉਸਦੀ ਧੀ ਨੂੰ ਦਿਓ।

9ਜੇਕਰ ਉਸ ਦੀ ਕੋਈ ਧੀ ਨਹੀਂ ਹੈ ਤਾਂ ਉਸ ਦੀ ਵਿਰਾਸਤ ਉਸ ਦੇ ਭਰਾਵਾਂ ਨੂੰ ਦੇ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.