4ਸਾਡੇ ਪਿਤਾ ਦਾ ਨਾਮ ਉਸ ਦੇ ਗੋਤ ਵਿੱਚੋਂ ਕਿਉਂ ਨਾ ਮਿਟ ਜਾਵੇ ਕਿਉਂਕਿ ਉਸ ਦਾ ਕੋਈ ਪੁੱਤਰ ਨਹੀਂ ਸੀ? ਸਾਨੂੰ ਸਾਡੇ ਪਿਤਾ ਦੇ ਭਰਾਵਾਂ ਦੇ ਨਾਲ ਜਾਇਦਾਦ ਦੇ ਦਿਓ।”
5ਤਾਂ ਮੋਸ਼ੇਹ ਨੇ ਉਹਨਾਂ ਦਾ ਮੁਕੱਦਮਾ ਯਾਹਵੇਹ ਦੇ ਅੱਗੇ ਪੇਸ਼ ਕੀਤਾ,
6ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,
7“ਸਲਾਫ਼ਹਾਦ ਦੀਆਂ ਧੀਆਂ ਜੋ ਕਹਿ ਰਹੀਆਂ ਹਨ ਉਹ ਸਹੀ ਹੈ। ਤੁਹਾਨੂੰ ਜ਼ਰੂਰ ਉਹਨਾਂ ਨੂੰ ਉਹਨਾਂ ਦੇ ਪਿਤਾ ਦੇ ਭਰਾਵਾਂ ਦੇ ਨਾਲ ਵਿਰਾਸਤ ਵਜੋਂ ਜਾਇਦਾਦ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੇ ਪਿਤਾ ਦੀ ਵਿਰਾਸਤ ਉਹਨਾਂ ਨੂੰ ਦਿਓ।
8“ਇਸਰਾਏਲ ਦੇ ਲੋਕਾਂ ਨੂੰ ਆਖ, ‘ਜੇ ਕੋਈ ਮਨੁੱਖ ਮਰਦਾ ਹੈ ਅਤੇ ਉਸਦੇ ਕੋਈ ਪੁੱਤਰ ਨਹੀਂ ਹੁੰਦਾ, ਤਾਂ ਉਸਦੀ ਵਿਰਾਸਤ ਉਸਦੀ ਧੀ ਨੂੰ ਦਿਓ।