15ਪੀਣ ਦੀ ਭੇਟ ਦੇ ਨਾਲ ਨਿਯਮਤ ਹੋਮ ਦੀ ਭੇਟ ਤੋਂ ਇਲਾਵਾ, ਇੱਕ ਬੱਕਰਾ ਪਾਪ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਚੜ੍ਹਾਇਆ ਜਾਵੇ।
16“ ‘ਪਹਿਲੇ ਮਹੀਨੇ ਦੇ ਚੌਦਵੇਂ ਦਿਨ ਯਾਹਵੇਹ ਦਾ ਪਸਾਹ ਮਨਾਇਆ ਜਾਵੇ।
17ਇਸ ਮਹੀਨੇ ਦੀ ਪੰਦਰਵੀਂ ਤਰੀਖ਼ ਨੂੰ ਇੱਕ ਤਿਉਹਾਰ ਹੋਵੇਗਾ। ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ।
18ਪਹਿਲੇ ਦਿਨ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰਨਾ।
19ਯਾਹਵੇਹ ਨੂੰ ਇੱਕ ਭੋਜਨ ਦੀ ਭੇਟ ਚੜ੍ਹਾਓ ਜਿਸ ਵਿੱਚ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਹੋਮ ਦੀ ਬਲੀ ਹੋਵੇ, ਇਹ ਸਾਰੇ ਦੋਸ਼ ਰਹਿਤ ਹੋਣ।