ਗਿਣਤੀ 28

ਤੁਹਾਡੇ ਲਈ ਪ੍ਰਾਸਚਿਤ ਕਰਨ ਲਈ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਹੋਵੇ।

Numbers 28:22 (UKJV) And one goat for a sin offering, to make an atonement for you.

20ਹਰੇਕ ਬਲਦ ਦੇ ਨਾਲ ਇੱਕ ਏਫਾਹ ਦੇ ਤਿੰਨ ਦਸਵੇਂ ਹਿੱਸੇ ਦੇ ਤੇਲ ਵਿੱਚ ਮਿਲਾ ਕੇ ਵਧੀਆ ਆਟੇ ਦੀ ਅਨਾਜ ਦੀ ਭੇਟ ਹੋਣ, ਅਤੇ ਭੇਡੂ ਦੇ ਨਾਲ, ਦੋ-ਦਸਵਾਂ ਹਿੱਸਾ ਚੜਾਓ,

21ਅਤੇ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ ਇੱਕ ਦਸਵਾਂ ਹਿੱਸਾ ਚੜ੍ਹਾ।

22ਤੁਹਾਡੇ ਲਈ ਪ੍ਰਾਸਚਿਤ ਕਰਨ ਲਈ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਹੋਵੇ।

23ਇਨ੍ਹਾਂ ਨੂੰ ਸਵੇਰ ਦੀ ਹੋਮ ਬਲੀ ਤੋਂ ਇਲਾਵਾ ਚੜ੍ਹਾਓ।

24ਇਸ ਤਰ੍ਹਾਂ ਸੱਤਾਂ ਦਿਨਾਂ ਤੱਕ ਹਰ ਰੋਜ਼ ਭੋਜਨ ਦੀ ਭੇਟ ਯਾਹਵੇਹ ਨੂੰ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਓ, ਇਹ ਨਿਯਮਤ ਹੋਮ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ ਚੜ੍ਹਾਇਆ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.