27ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੀ ਹੋਮ ਦੀ ਬਲੀ ਤੁਸੀਂ ਯਾਹਵੇਹ ਨੂੰ ਸੁਗੰਧਤਾ ਕਰਕੇ ਚੜ੍ਹਾਓ।
28ਹਰੇਕ ਬਲਦ ਦੇ ਨਾਲ ਇੱਕ ਏਫਾਹ ਦਾ ਤਿੰਨ ਦਸਵਾਂ ਹਿੱਸਾ ਤੇਲ ਵਿੱਚ ਮਿਲਾਏ ਹੋਏ ਉੱਤਮ ਆਟੇ ਦੀ ਅਨਾਜ ਦੀ ਭੇਟ ਹੋਵੇ ਅਤੇ ਭੇਡੂ ਦੇ ਨਾਲ, ਦੋ-ਦਸਵਾਂ ਹਿੱਸਾ,
29ਅਰਥਾਤ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ ਇੱਕ ਦਸਵਾਂ ਹਿੱਸਾ।
30ਤੁਹਾਡੇ ਲਈ ਪ੍ਰਾਸਚਿਤ ਕਰਨ ਲਈ ਇੱਕ ਬੱਕਰਾ ਚੜ੍ਹਾਇਆ ਜਾਵੇ।
31ਹੋਮ ਬਲੀ ਅਤੇ ਉਸ ਦੇ ਮੈਦੇ ਦੀ ਭੇਟ ਤੋਂ ਬਿਨ੍ਹਾਂ ਤੁਸੀਂ ਉਹਨਾਂ ਨੂੰ ਜਿਹੜੇ ਦੋਸ਼ ਰਹਿਤ ਹੋਣ ਅਤੇ ਉਹਨਾਂ ਦੇ ਪੀਣ ਦੀਆਂ ਭੇਟਾਂ ਚੜ੍ਹਇਆਂ ਕਰੋ।