25ਸੱਤਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰੋ।
26“ ‘ਪਹਿਲੇ ਫਲਾਂ ਦੇ ਦਿਨ, ਜਦੋਂ ਤੁਸੀਂ ਹਫ਼ਤੇ ਦੇ ਤਿਉਹਾਰ ਦੌਰਾਨ ਯਾਹਵੇਹ ਨੂੰ ਨਵੇਂ ਅਨਾਜ ਦੀ ਭੇਟ ਚੜ੍ਹਾਓ, ਤਾਂ ਇੱਕ ਪਵਿੱਤਰ ਸਭਾ ਕਰੋ ਅਤੇ ਉਸ ਵਿੱਚ ਕੋਈ ਕੰਮ-ਧੰਦਾ ਨਾ ਕਰਨਾ।
27ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੀ ਹੋਮ ਦੀ ਬਲੀ ਤੁਸੀਂ ਯਾਹਵੇਹ ਨੂੰ ਸੁਗੰਧਤਾ ਕਰਕੇ ਚੜ੍ਹਾਓ।
28ਹਰੇਕ ਬਲਦ ਦੇ ਨਾਲ ਇੱਕ ਏਫਾਹ ਦਾ ਤਿੰਨ ਦਸਵਾਂ ਹਿੱਸਾ ਤੇਲ ਵਿੱਚ ਮਿਲਾਏ ਹੋਏ ਉੱਤਮ ਆਟੇ ਦੀ ਅਨਾਜ ਦੀ ਭੇਟ ਹੋਵੇ ਅਤੇ ਭੇਡੂ ਦੇ ਨਾਲ, ਦੋ-ਦਸਵਾਂ ਹਿੱਸਾ,
29ਅਰਥਾਤ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ ਇੱਕ ਦਸਵਾਂ ਹਿੱਸਾ।