23ਇਨ੍ਹਾਂ ਨੂੰ ਸਵੇਰ ਦੀ ਹੋਮ ਬਲੀ ਤੋਂ ਇਲਾਵਾ ਚੜ੍ਹਾਓ।
24ਇਸ ਤਰ੍ਹਾਂ ਸੱਤਾਂ ਦਿਨਾਂ ਤੱਕ ਹਰ ਰੋਜ਼ ਭੋਜਨ ਦੀ ਭੇਟ ਯਾਹਵੇਹ ਨੂੰ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਓ, ਇਹ ਨਿਯਮਤ ਹੋਮ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ ਚੜ੍ਹਾਇਆ ਜਾਵੇ।
25ਸੱਤਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰੋ।
26“ ‘ਪਹਿਲੇ ਫਲਾਂ ਦੇ ਦਿਨ, ਜਦੋਂ ਤੁਸੀਂ ਹਫ਼ਤੇ ਦੇ ਤਿਉਹਾਰ ਦੌਰਾਨ ਯਾਹਵੇਹ ਨੂੰ ਨਵੇਂ ਅਨਾਜ ਦੀ ਭੇਟ ਚੜ੍ਹਾਓ, ਤਾਂ ਇੱਕ ਪਵਿੱਤਰ ਸਭਾ ਕਰੋ ਅਤੇ ਉਸ ਵਿੱਚ ਕੋਈ ਕੰਮ-ਧੰਦਾ ਨਾ ਕਰਨਾ।
27ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੀ ਹੋਮ ਦੀ ਬਲੀ ਤੁਸੀਂ ਯਾਹਵੇਹ ਨੂੰ ਸੁਗੰਧਤਾ ਕਰਕੇ ਚੜ੍ਹਾਓ।