10ਅਰਥਾਤ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ ਇੱਕ ਦਸਵਾਂ ਹਿੱਸਾ।
11ਪ੍ਰਾਸਚਿਤ ਲਈ ਪਾਪ ਦੀ ਭੇਟ ਅਤੇ ਉਸ ਦੇ ਅਨਾਜ ਦੀ ਭੇਟ ਦੇ ਨਾਲ ਅਤੇ ਉਹਨਾਂ ਦੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਇੱਕ ਬੱਕਰਾ ਪਾਪ ਦੀ ਭੇਟ ਵਜੋਂ ਚੜ੍ਹਾਇਆ ਜਾਵੇ।
12“ ‘ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ, ਇੱਕ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰੋ। ਸੱਤ ਦਿਨਾਂ ਲਈ ਯਾਹਵੇਹ ਲਈ ਇੱਕ ਤਿਉਹਾਰ ਮਨਾਓ।
13ਅਤੇ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਯਾਹਵੇਹ ਲਈ ਚੜ੍ਹਾਓ ਅਤੇ ਇੱਕ ਭੋਜਨ ਦੀ ਭੇਟ ਵਿੱਚ ਤੇਰ੍ਹਾਂ ਬਲਦ, ਦੋ ਭੇਡੂ ਅਤੇ ਇੱਕ ਸਾਲ ਦੇ ਚੌਦਾਂ ਭੇਡਾਂ ਦੇ ਬੱਚੇ, ਸਾਰੇ ਦੋਸ਼ ਰਹਿਤ ਹੋਣ।
14ਤੇਰ੍ਹਾਂ ਬਲਦਾਂ ਵਿੱਚੋਂ ਹਰੇਕ ਦੇ ਨਾਲ ਇੱਕ ਏਫਾਹ ਦੇ ਤਿੰਨ ਦਸਵੇਂ ਹਿੱਸੇ ਦੇ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੀ ਭੇਟ ਚੜ੍ਹਾਓ ਅਤੇ ਦੋ ਭੇਡੂਆਂ ਵਿੱਚੋਂ ਹਰੇਕ ਨਾਲ, ਦੋ-ਦਸਵੇਂ ਹਿੱਸੇ,